ਸ਼ਹਿਰ ਵਾਸੀਆਂ ਦੀ ਨਜ਼ਰ ਵਿੱਚ ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ?

ਐਸ. ਏ. ਐਸ. ਨਗਰ, 30 ਜਨਵਰੀ (ਸ.ਬ.) ਮੁਹਾਲੀ ਹਲਕੇ ਦਾ ਨੁਮਾਇੰਦਾ ਕਿਸ ਤਰ੍ਹਾਂ ਦਾ ਹੋਵੇ ਸੰਬਧੀ ਰਾਮਗੜ੍ਹੀਆਂ ਸਭਾ ਮੁਹਾਲੀ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਹਲਕੇ ਦੇ ਸੱਭਿਆਚਾਰਕ, ਸਮਾਜਿਕ ਅਤੇ ਆਪਸੀ ਭਾਈਚਾਰੇ ਨੂੰ ਪ੍ਰਫਲੁਤ ਕਰਨ ਵਾਲਾ ਹੋਵੇ, ਬੇ-ਰੁਜ਼ਗਾਰੀ ਖਤਮ ਕਰਨ ਲਈ ਨਵੇਂ ਪ੍ਰੋਜੈਕਟ ਲੈ ਕੇ ਆਉਣ ਵਾਲਾ ਹੋਵੇ, ਲੋਕਾਂ ਨੂੰ ਆਰਥਿਕ ਤੌਰ ਤੇ ਪੈਰਾਂ ਤੇ ਖੜ੍ਹਾ  ਕਰਨ ਲਈ ਕੰਮ ਕਰਨ ਵਾਲਾ ਹੋਵੇ| ਨੌਜਵਾਨਾਂ ਨੂੰ ਆਤਮ ਨਿਰਭਰ ਲਈ ਸਵੈ- ਰੁਜ਼ਗਾਰ ਸਮੇਤ ਹੋਰ ਸਕੀਮਾਂ ਤੇ ਕੰਮ ਕਰਨ ਵਾਲਾ ਹੋਵੇ, ਹਲਕੇ ਦਾ ਸਰਬਪੱਖੀ ਵਿਕਾਸ ਉਸਦਾ ਮੁੱਖ ਟੀਚਾ ਹੋਵੇ|
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਪੜਿਆ ਲਿਖਿਆ ਹੋਵੇ, ਮੁਹਾਲੀ ਪੰਜਾਬ ਦੀ ਰਾਜਧਾਨੀ ਦੀ ਤਰ੍ਹਾਂ ਵਿਕਸਤ ਹੋ ਰਿਹਾ ਹੈ ਸਾਡਾ ਨੁਮਾਇੰਦਾ ਇਸ ਸ਼ਹਿਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਅਤੇ ਸਮਸਿਆਵਾਂ ਪ੍ਰਤੀ ਜਾਗਰੂਪ ਹੋਵੇ| ਉਹ ਦੁਨੀਆਵੀ ਤੌਰ ਤੇ ਗੋਲਬਲ ਘਟਨਾਵਾਂ ਅਤੇ ਗਤੀਵਿਧੀਆਂ ਤੋਂ ਜਾਣੂ ਹੋਵੇ, ਉਸ ਦਾ ਧਿਆਨ ਮੁਹਾਲੀ ਸ਼ਹਿਰ ਨੂੰ ਹਰ ਪੱਖ ਤੋਂ ਵਿਕਸਤ ਸ਼ਹਿਰ ਬਣਾਉਣਾ ਹੋਵੇ, ਅਤੇ ਉਸ ਵਿੱਚ ਕਾਬਲੀਅਤ ਅਤੇ ਸਮਰਥਾ ਹੋਵੇ|
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਸਾਫ -ਸੁਥਰਾ ਹੋਵੇ, ਸਭ ਵਰਗਾਂ ਨੂੰ ਨਾਲ ਲੈ ਕੇ ਚਲਣ ਵਾਲਾ ਹੋਵੇ, ਮੁਹਾਲੀ ਦੇ ਵਿਕਾਸ ਨੂੰ ਤਰਜੀਹ ਦੇਣ ਸਾਡਾ ਨੁਮਾਇੰਦਾ ਪਰਟੀਬਾਜੀ ਤੋਂ ਉਪਰ ਉਠ ਕੇ ਸਰਬਪੱਖੀ ਵਿਕਾਸ ਕਰਨ ਵਾਲਾ             ਹੋਵੇ ਅਤੇ ਇੰਡਸਟਰੀ ਸਮੇਤ ਬਾਕੀ ਕਾਰੋਬਾਰ ਨੂੰ ਪ੍ਰਫਲੁਤ ਕਰ ਲਈ ਯਤਨ ਕਰਨ ਵਾਲਾ ਹੋਵੇ, ਸਾਡਾ ਨੁਮਾਇੰਦਾ ਹਲਕਾ ਨਿਵਾਸੀਆਂ ਦੀਆਂ ਸਮਸਿਆਵਾਂ ਹਲ ਕਰਨ ਦੀ ਸਮਰਥਾ ਰਖਦਾ ਹੋਵੇ|
ਸਮਾਜ ਸੇਵੀ ਜੋਗਿੰਦਰ ਸਿੰਘ ਜੋਗੀ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਸ਼ਹਿਰ ਦੇ ਵਿਕਾਸ ਲਈ ਸੋਚਦਾ ਹੋਵੇ, ਉਹ ਮੁਹਾਲੀ ਦੀ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰਨ ਵਾਲਾ ਹੋਵੇ, ਮਿਲਣਸਾਰ ਹੋਵੇ, ਮੁਹਾਲੀ ਨਿਵਾਸੀਆਂ ਨੂੰ ਉਪਲਬਧ ਹੋਵੇ| ਉਦਯੋਗ ਨੂੰ ਰਾਹਤ ਦਵਾ ਕੇ ਮੁਹਾਲੀ ਦੀ ਇੰਡਸਟਰੀ ਨੂੰ ਇਸ ਕਾਬਲ ਬਣਾਉਣ ਵਾਲਾ ਹੋਵੇ ਕਿ ਉਹ ਵੱਧ ਤੋਂ ਵੱਧ ਬੇ-ਰੁਜ਼ਗਾਰ ਨੌਜਾਵਾਨਾਂ ਨੂੰ ਨੌਕਰੀਆਂ ਦੇ ਸਕਣ|
ਕਿਸਾਨ ਆਗੂ ਨੱਛਤਰ ਸਿੰਘ ਬੈਦਵਾਨ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਸਿਰਫ ਭੋਗ ਤੇ ਹਾਜਰੀ ਲਵਾਉਣ ਵਾਲਾ ਨਾ ਹੋਵੇ| ਸਾਡਾ ਨੁਮਾਇੰਦਾ ਮੁਹਾਲੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਹਲ ਕਰਨ ਦੀ ਕਾਬਲੀਅਤ ਰਖਦਾ ਹੋਵੇ| ਮੁਹਾਲੀ ਪਿੰਡਾਂ ਅਤੇ ਸ਼ਹਿਰੀ ਖੇਤਰ ਦੀਆਂ ਸਮਸਿਆਵਾਂ ਬੇ-ਰੁਜ਼ਗਾਰੀ ਖਤਮ ਕਰਨ ਲਈ ਵਚਨਬੱਧ  ਹੋਵੇ| ਵੀ. ਆਈ. ਪੀ. ਕਲਚਰ ਖਤਮ ਹੋਵੇ, ਮੁਹਾਲੀ ਹਲਕੇ ਦੀਆਂ ਬੁਨਿਆਦੀ ਸਮਸਿਆਵਾਂ ਬਹੁਤ ਹਨ ਸਾਡਾ ਨੁਮਾਇੰਦਾ ਪਾਰਟੀਬਾਜੀ ਤੋਂ ਉਪਰ ਉੁਠ ਕੇ ਮੁਹਾਲੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਸਮਰਥਾ ਰਖਦਾ              ਹੋਵੇ| ਪਿੰਡਾਂ ਅਤੇ ਸ਼ਹਿਰੀ ਖੇਤਰ ਦਾ ਬਰਾਬਰ ਵਿਕਾਸ ਕਰਵਾਉਣ ਵਾਲਾ  ਹੋਵੇ|
ਸੋਚ ਸੇਵਾ ਸੱਮਿਤੀ ਮੁਹਾਲੀ ਦੇ ਪ੍ਰਧਾਨ ਅਤੁਲ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਲੋਕਾਂ ਦਾ                          ਸੇਵਾਦਾਰ ਹੋਵੇ, ਮਿਲਣ ਸਾਰ ਹੋਵੇ, ਮੁਹਾਲੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸਮਝਦਾ ਹੋਵੇ, ਦੂਰ ਅੰਦੇਸ਼ੀ ਹੋਵੇ ਮੁਹਾਲੀ ਦੀਆਂ ਸਮਸਿਆਵਾਂ ਹਲ ਕਰਨ ਦੀ ਸਮਰਥਾ ਰਖਦਾ ਹੋਵੇ| ਲੋੜਵੰਦਾਂ ਦਾ ਮਦਦਗਾਰ ਹੋਵੇ, ਪਬਲਿਕ ਵਿਚ ਵਿਚਰਦਾ ਹੋਵੇ, ਮੁਹਾਲੀ ਦੀ ਇੰਡਸਟਰੀ ਅਤੇ ਹੋਰ ਵਪਾਰਕਿ ਅਦਾਰਿਆਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਹਲ ਕਰਨ ਵਾਲਾ ਹੋਵੇ| ਉਹਨਾਂ ਦਾ ਨੁਮਾਇੰਦਾ ਧੜੇਬਾਜੀ ਤੋਂ ਉੱਪਰ ਉਠ ਕੇ ਵਿਕਾਸ ਨੂੰ ਸਮਰਪਿਤ ਹੋਵੇ|

Leave a Reply

Your email address will not be published. Required fields are marked *