ਸ਼ਹਿਰ ਵਾਸੀਆਂ ਦੀ ਨਜ਼ਰ ਵਿੱਚ ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ?

ਐਸ. ਏ. ਐਸ. ਨਗਰ, 31 ਜਨਵਰੀ (ਸ.ਬ.) ਦੀ ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ ਦੇ ਪ੍ਰਧਾਨ ਇੰਜ ਪੀ.ਐਸ. ਵਿਰਦੀ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਮੁਹਾਲੀ ਦੀਆਂ ਬੇਸਕ ਜਰੂਰਤਾਂ ਨੂੰ ਸਮਝਦਾ ਹੋਵੇ ਅਤੇ ਉਹਨਾਂ ਨੂੰ ਹਲ ਕਰਵਾਉਣ ਦੇ ਯੋਗ ਹੋਵੇ| 1973-74 ਵਿੱਚ ਹੋਂਦ ਵਿੱਚ ਆਏ ਮੁਹਾਲੀ ਦੇ ਵਿਕਾਸ ਦੀ ਜਿੰਮੇਵਾਰੀ ਹਾਊਸਿੰਗ ਬੋਰਡ ਪੁੱਡਾ ਅਤੇ ਗਮਾਡਾ ਆਦਿ ਏਜੰਸੀਆਂ ਨੂੰ  ਦਿੱਤੀ ਗਈ ਸੀ ਤਾਂ ਕਿ ਮੁਹਾਲੀ ਦਾ ਵਿਕਾਸ ਚੰਡੀਗੜ੍ਹ ਦੀ ਤਰ੍ਹਾਂ ਕੀਤਾ ਜਾ ਸਕੇ| ਹੁਣ ਮੁਹਾਲੀ ਬਹੁਤ ਵੱਧ ਚੁੱਕਾ ਹੈ ਅਤੇ ਇਸ ਦੀਆਂ ਲੋੜਾਂ ਵੀ ਵੱਧ ਗਈਆਂ ਹਨ ਸਾਡੇ ਨੁਮਾਇੰਦੇ ਦਾ ਧਿਆਨ ਮੁਹਾਲੀ ਦੀਆਂ ਬੁਨਿਆਦੀ ਲੋੜਾਂ, ਸੜਕਾਂ, ਸਟਰੀਟ ਲਾਈਟਾਂ, ਪਾਣੀ, ਪਾਰਕਾਂ ਦਾ ਰਖ ਰਖਾਵ, ਲੋਕਲ ਬਸ ਸੇਵਾ ਮਜਬੂਤ ਕਰਨਾ ਇਸ ਦਾ ਰੇਲਵੇ ਸਟੇਸ਼ਨ ਅਤੇ ਏਅਰ ਪੋਰਟ ਤੱਕ ਵਿਸਥਾਰ ਕਰਨਾ, ਮੁਹਾਲੀ ਵਿੱਚ ਨਰਸਰੀ ਤੋਂ ਮੈਡੀਕਲ ਕਾਲਜ ਤਕ ਦੀ ਪੜ੍ਹਾਈ ਦਾ ਯੋਗ ਪ੍ਰਬੰਧ ਕਰਨ ਵਾਲਾ ਹੋਵੇ, ਟ੍ਰੀਟਮੈਂਟ ਪਲਾਂਟਾਂ ਸਮੇਤ ਸਾਰੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਸਮਰਥਾ ਰਖਦਾ ਹੋਵੇ| ਪ੍ਰਾਪਰਟੀ ਟੈਕਸ ਖਤਮ ਕਰਨਾ ਇੰਡਸਟਰੀ ਨੂੰ ਫਿਰ ਤੋਂ ਪੈਰਾਂ ਤੇ ਖੜਾ ਕਰਨ ਅਤੇ ਬੇਰੁਜ਼ਗਾਰਾਂ ਲਈ ਨੌਕਰੀਆਂ ਪੈਦਾ ਕਰਨ ਦੇ ਸਮਰਥ            ਹੋਵੇ| ਮਕਾਨਾਂ ਵਿੱਚ ਨੀਡ ਬੇਸਡ ਪਾਲਿਸੀ ਲਾਗੂ ਕਰਵਾ ਕੇ ਮੁਹਾਲੀ ਨੂੰ ਵਿਕਾਸ ਦੀ ਰਾਹ ਤੋਰਨ ਵਾਲਾ ਹੋਵੇ|
ਸਾਬਕਾ ਬੈਂਕ ਅਧਿਕਾਰੀ ਅਤੇ ਸਮਾਜ ਸੇਵੀ ਸ੍ਰ. ਜੇ.ਪੀ. ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ  ਜਿਤਣ ਤੋਂ ਬਾਅਦ ਇਕ ਪਾਰਟੀ ਦਾ ਆਗੂ ਨਾ ਹੋ ਕੇ ਸਮੁੱਚੇ ਹਲਕੇ ਦਾ ਆਗੂ ਹੋਵੇ ਉਹ ਪਾਰਟੀ ਬਾਜੀ ਤੋਂ ਉਪਰ ਉਠ ਕੇ ਕੰਮ ਕਰਨ ਵਾਲਾ ਹੋਵੇ| ਵਿਧਾਨ ਸਭਾ ਵਿੱਚ ਲੋਕ ਹਿੱਤਾਂ ਦੇ ਮਸਲੇ ਉਭਾਰਨ ਵਾਲਾ ਹੋਵੇ| ਸਰਕਾਰ ਦੀਆਂ ਮਾੜੀਆਂ ਨੀਤੀਆਂ ਖਤਮ ਕਰਕੇ ਉਹਨਾਂ ਨੂੰ ਲੋਕ ਪੱਖੀ ਬਨਵਾਉਣ ਲਈ ਕੰਮ ਕਰਨ ਵਾਲਾ ਹੋਵੇ| ਲੋਕਾਂ ਦੀਆਂ ਸਮਸਿਆਵਾਂ ਅਤੇ ਹਲਕੇ ਦਾ ਵਿਕਾਸ ਵਿੱਚ ਦਿਲਚਸਪੀ ਲੈਣ ਵਾਲਾ ਹੋਵੇ| ਸਾਡਾ ਨੁਮਾਇੰਦਾ ਇਮਾਨਦਾਰ ਅਤੇ ਨੇਕ ਨੀਅਤ ਵਾਲਾ ਹੋਵੇ| ਹਲਕੇ ਦੀਆਂ ਸਮਸਿਆਵਾਂ ਸਮਝਦਾ ਹੋਵੇ ਹਲ ਕਰਨ ਵਿੱਚ ਰੁਚੀ ਰਖਦਾ ਹੋਵੇ|
ਮੁਹਾਲੀ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰੈਸ ਸੱਕਤਰ ਹਰਪ੍ਰੀਤ ਸਿੰਘ ਡਡਵਾਲ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਮੁਹਾਲੀ ਦਾ ਵਿਕਾਸ ਕਰਨ ਵਾਲਾ ਹੋਵੇ, ਲੋਕਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਖੜਾ ਹੋਣ ਵਾਲਾ ਹੋਵੇ, ਪਾਰਟੀ ਪੱਧਰ ਤੋਂ Tੁੱਪਰ ਉਠ ਕੇ ਲੋਕ ਹਿੱਤਾਂ ਲਈ ਕੰਮ ਕਰਨ ਵਾਲਾ ਹੋਵੇ| ਮਕਾਨਾਂ ਵਿੱਚ ਨੀਡ ਬੇਸਡ ਤਬਦੀਲੀਆਂ ਦੀ ਪਾਲਿਸੀ ਦੇ ਹੱਕ ਵਿੱਚ ਹੋਵੇ| ਲੋਕਾਂ ਨੂੰ ਪੇਸ਼ ਮੁਸ਼ਕਿਲ ਹਲ ਕਰਨ ਨੂੰ ਤਰਜੀਹ ਦੇਣ ਵਾਲਾ ਹੋਵੇ|
ਸਿਟੀਜ਼ਨਜ਼ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਮੁਹਾਲੀ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ ਮੁਹਾਲੀ ਦੇ ਸ਼ਹਿਰੀਆਂ ਨੂੰ ਬਣਦਾ ਸਨਮਾਨ ਦੇਣ ਵਾਲਾ ਹੋਵੇ ਮੁਹਾਲੀ ਦੇ ਵਿਕਾਸ ਵਿੱਚ ਰੁਚੀ ਰਖਦਾ ਹੋਵੇ, ਸ਼ਹਿਰ ਦੀਆਂ ਵੈਲਫੇਅਰ ਐਸੋਸੀਏਸ਼ਨ ਵਲੋਂ ਸਮੇਂ ਸਮੇਂ ਤੇ ਉਠਾਈਆਂ ਮੰਗਾਂ ਪ੍ਰਵਾਨ ਕਰਵਾਉਣ ਵਾਲਾ ਹੋਵੇ| ਬੁਜ਼ਰਗਾਂ ਦੀ ਭਲਾਈ ਲਈ ਉਪਰਾਲੇ ਕਰਨ ਵਾਲਾ ਹੋਵੇ|
ਮੁਹਾਲੀ ਦੇ ਉਦਯੋਗਪਤੀ ਪ੍ਰਦੀਪ ਭਾਰਜ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਨਿੱਜੀ ਹਿੱਤਾਂ ਦੀ ਥਾਂ ਤੇਜਨਤਕ ਹਿੱਤਾਂ ਨੂੰ ਤਰਜੀਹ ਦੇਣ ਵਾਲਾ ਹੋਵੇ| ਹਲਕਾ ਨਿਵਾਸੀਆਂ ਦੇ ਦੁਖ ਸੁੱਖ ਵਿੱਚ ਉਹਨਾਂ ਦੇ ਕੰਮ ਆਉਣ ਵਾਲਾ ਹੋਵੇ| ਹਲਕਾ ਨਿਵਾਸੀਆਂ  ਦੇ ਲੋਕਾਂ ਦੀਆਂ ਸਮਸਿਆਵਾਂ ਸਮਝਦਾ ਹੋਵੇ ਅਤੇ ਉਹਨਾਂ ਨੂੰ ਹਲ ਕਰਵਾਉਣ ਦੀ ਸਮਰਥਾ ਰਖਦਾ ਹੋਵੇ| ਚੰਗੀ ਸੂਝ ਬੂਝ ਵਾਲਾ        ਹੋਵੇ| ਹਲਕੇ ਦੀਆਂ ਸਮਸਿਆਵਾਂ ਤੋਂ ਜਾਣੂ ਹੋਵੇ| ਇੰਡਸਟਰੀ ਬੇਰੁਜ਼ਗਾਰੀ ਅਤੇ ਹੋਰ ਅਦਾਰਿਆ ਦੀਆਂ ਸਮਸਿਆਵਾਂ ਸਮਝਦਾ ਅਤੇ ਹਲ ਕਰਨ ਵਿੱਚ ਦਿਲਚਸਪੀ ਲੈਂਦਾ ਹੋਵੇ|
ਸਮਾਜਸੇਵੀ ਆਗੂ ਮਨੀਸ਼ ਬੰਸਲ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਵੱਧ ਰਹੇ ਨਸ਼ੇ ਨੂੰ ਠੱਲ ਪਾਉਣ ਵਾਲਾ ਹੋਵੇ ਨਸ਼ਿਆਂ ਪ੍ਰਤੀ ਉਸ ਦੀ ਜੀਰੋ ਟਾਲਰੈਸ ਹੋਵੇ| ਪੁਲੀਸ ਨੂੰ ਸਿਆਸੀ ਦਬਾਅ ਤੋਂ ਮੁਕਤ ਰਖਣ ਵਾਲਾ ਹੋਵੇ ਪੁਲੀਸ ਨੂੰ ਨਿਰਪੱਖ ਤੌਰ ਤੇ ਦਬਾਅ ਰਹਿਤ ਕੰਮ ਕਰਨ ਦੀ ਸੋਚ ਦਾ ਧਾਰਨੀ ਹੋਵੇ| ਸਬ ਸਿਡੀਆਂ ਦੀ ਥਾਂ ਹਲਕਾ ਵਾਸੀਆਂ ਨੂੰ ਆਰਥਿਕ ਤੌਰ ਤੇ ਪੈਰਾਂ ਤੇ ਖੜਾ ਕਰਨ ਲਈ ਵਚਨਬਧ ਹੋਵੇ| ਸਬਸਿਡੀਆਂ ਦੀ ਧਾਰਨਾ ਦੀ ਮਾਨਸਿਕਤਾ ਤੋਂ ਲੋਕਾਂ ਨੂੰ ਪੈਰਾਂ ਤੇ ਖੜਾ ਕਰਕੇ ਬਾਹਰ ਕੱਢਣ ਵਾਲਾ ਹੋਵੇ ਸ਼ਹਿਰ ਦਾ ਵਿਕਾਸ ਉਸ ਦਾ ਏਜੰਡਾ ਹੋਵੇ|

Leave a Reply

Your email address will not be published. Required fields are marked *