ਸ਼ਹਿਰ ਵਾਸੀਆਂ ਦੀ ਨਜ਼ਰ ਵਿੱਚ ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ?

ਐਸ. ਏ. ਐਸ. ਨਗਰ 2 ਫਰਵਰੀ (ਸ.ਬ.) ਮੁਹਾਲੀ ਫੇਜ਼-10 ਦੀ ਮਾਰਕੀਟ ਦੇ ਪ੍ਰਧਾਨ ਅਤੇ ਕੌਂਸਲਰ ਗੁਰਮੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਉਹਨਾਂ ਦਾ ਉਮੀਦਵਾਰ ਪੜਿਆ ਲਿਖਿਆ ਹੋਵੇ, ਹਲਕੇ ਦੀਆਂ ਸਮਸਿਆਵਾਂ ਤੋਂ ਜਾਣੂ ਹੋਵੇ, ਮਸਲੇ ਹਲ ਕਰਨ ਦੀ ਸਮਰਥਾ ਰਖਦਾ ਹੋਵੇ, ਲੋਕਾਂ ਦੇ ਕੰਮ ਆਉਣਾ ਵਾਲਾ ਹੋਵੇ, ਪੁਰਾਣੀ ਕਾਰਗੁਜਾਰੀ ਵਧੀਆ ਹੋਵੇ, ਨਸ਼ਿਆਂ ਦੀ ਵਰਤੋਂ ਨੂੰ ਉਤਸਾਹਿਤ ਕਰਨ ਵਾਲਾ ਨਾ ਹੋਵੇ, ਹਲਕੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਕੰਮ ਕਰਨ ਵਾਲਾ ਹੋਵੇ, ਹਲਕੇ ਦੇ ਵਸਨੀਕਾਂ ਦੇ ਕੰਮ ਆਉਣ ਵਾਲਾ ਹੋਵੇ, ਲੋਕਾਂ ਦੇ ਦੁੱਖ ਸੁੱਖ ਦਾ ਸਾਥੀ ਹੋਵੇ|
ਸਰ੍ਹਾਂ ਕੰਟਸਟਰਕਸ਼ਨ ਕੰਪਨੀ ਦੇ ਮਾਲਿਕ ਅਤੇ ਸਮਾਜ ਸੇਵੀ ਹਰਸ਼ਦੀਪ ਸਿੰਘ ਸਰ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਉਮੀਦਵਾਰ ਪੜਿਆ ਲਿਖਿਆ ਹੋਵੇ, ਧੋਖੇਬਾਜੀ ਤੋਂ ਉਪਰ ਉਠ ਕੇ ਕੰਮ ਕਰਨ ਵਾਲਾ ਹੋਵੇ, ਵਿਕਾਸ ਪ੍ਰਤੀ ਸੰਜੀਦਾ ਹੋਵੇ, ਮੁਹਾਲੀ ਦੀ ਇੰਡੀਸਟਰੀ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਚੰਗੀਆਂ ਸਕੀਮਾਂ ਲੈ ਕੇ ਆਵੇ ਅਤੇ ਉਹਨਾਂ ਤੇ ਅਮਲ ਕਰਨ ਵਾਲਾ ਹੋਵੇ| ਨੌਜਵਾਨਾਂ ਨੂੰ ਆ ਰਹੀਆਂ  ਮੁਸ਼ਕਲਾਂ ਹਲ ਕਰਨ ਵਾਲਾ ਹੋਵੇ ਅਤੇ ਨੌਜਾਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲਾ ਹੋਵੇ|
ਸਮਾਜ ਸੇਵਿਕਾ ਬਲਾਸਮ ਸਿੰਘ ਦਾ ਕਹਿਣਾ ਹੈ ਕਿ ਸਾਡਾ ਉਮੀਦਵਾਰ ਇਕ ਇਨਾਮਦਾਰ ਵਿਅਕਤੀ ਹੋਵੇ, ਉਹ ਜਿਹੜੀਆਂ ਗਲਾਂ ਕਹਿੰਦਾ              ਹੋਵੇ , ਉਹਨਾਂ ਉਪਰ ਖਰਾ ਉਤਰਨ ਵਾਲਾ ਹੋਵੇ, ਉਹ ਲੋਕਾਂ ਦੀ ਪਹੁੰਚ ਵਿੱਚ ਹੋਵੇ, ਉਸ ਦੇ ਆਲੇ-ਦੁਆਲੇ ਚਮਚਿਆਂ ਦੀ ਭੀੜ ਨਾ ਹੋਵੇ, ਉਸ ਦੀ ਪਹਿਲੀ  ਜਿੰਮੇਵਾਰੀ ਉਹਨਾਂ ਲੋਕਾਂ ਲਈ ਹੋਵੇ, ਜਿੰਨਾਂ ਨੇ ਉਸਨੂੰ ਚੁਣਿਆ ਹੋ| ਸਾਡਾ ਨੁਮਾਇੰਦਾ ਅਜਿਹੇ ਸਮਾਜ ਦੀ ਨੁਮਾਇੰਦਗੀ ਕਰਨ ਵਾਲਾ ਹੋਵੇ, ਜਿਥੇ ਸਭ ਲਈ ਬਰਾਬਰ ਦੇ ਮੌਕੇ ਹੋਣ, ਜਿਥੇ ਸਭ ਦਾ ਵਿਕਾਸ ਹੋਵੇ|
ਸੀਨੀਅਰ ਪੱਤਰਕਾਰ ਰਾਜੀਵ ਜੈਨ ਦਾ ਕਹਿਣਾ ਹੈ ਕਿ ਸਾਫ ਸੁਥਰਾ ਹੋਵੇ, ਲੋਕਾਂ ਦੇ ਕੰਮ ਕਰਵਾ ਸਕਣ ਵਾਲਾ ਹੋਵੇ, ਗਰੀਬਾਂ ਦਾ ਹਮਦਰਦ ਹੋਵੇ, ਮੁਹਾਲੀ ਦਾ ਵਿਕਾਸ ਕਰਨ ਵਾਲਾ ਹੋਵੇ, ਮੁਹਾਲੀ ਦੀਆਂ ਸਮਸਿਆਵਾਂ ਹਲ ਕਰਨ ਵਾਲਾ                ਹੋਵੇ| ਅਮੀਰੀ ਅਤੇ ਗਰੀਬੀ ਵਿੱਚ ਫਰਕ ਨਾ ਸਮਝਦਾ ਹੋਵੇ| ਧੜੇਬਾਜੀ ਤੋਂ ਉੱਪਰ ਉਠ ਕੇ ਕੰਮ ਕਰੇ| ਦੁੱਖ ਸੁੱਖ  ਸਮੇਂ ਲੋਕਾਂ ਦਾ ਸਾਥ ਦੇਣ ਵਾਲਾ             ਹੋਵੇ, ਲੋਕ ਉਸ ਤੱਕ ਆਸਾਨੀ ਨਾਲ ਪਹੁੰਚ ਕਰ ਸਕਣ|
ਲੇਖਕ ਅਤੇ ਸਹਿਤਕਾਰ ਦਲੀਪ ਸਿੰਘ ਜੁਨੇਜਾ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਜੋ ਵਾਅਦਾ ਕਰੇ ਉਹਨਾਂ ਨੂੰ ਪੂਰਾ ਕਰਨ ਵਾਲਾ ਹੋਵੇ, ਗੱਪਾ ਮਾਰਨ ਵਾਲਾ ਨਾ ਹੋਵੇ, ਹਲਕੇ ਦੇ ਲੋਕਾਂ ਵਿੱਚ ਵਿਚਰਨ ਵਾਲਾ             ਹੋਵੇ, ਲੋਕ  ਉਸ ਨੂੰ ਆਪਣਾ ਨੁਮਾਇੰਦਾ ਸਮਝਣ ਅਤੇ ਬਿਨਾ ਸੰਗ ਦੇ ਮਿਲ ਸਕਣ| ਹਲਕਾ ਨਿਵਾਸੀਆਂ ਦੇ ਦੁੱਖ ਸੁੱਖ ਦਾ ਸਾਥੀ ਹੋਵੇ|
ਬ੍ਰਾਹਮਣ ਸਭਾ ਮੁਹਾਲੀ ਦੇ                    ਚੇਅਰਮੈਨ ਵੀ. ਕੇ ਵੈਦ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਸਾਫ ਸੁਥਰੇ ਚਰਿਤਰ ਵਾਲਾ ਹੋਵੇ, ਪੁਲੀਸ ਦੇ ਕੰਮ ਵਿੱਚ ਦਖਲਅੰਦਾਜੀ ਨਾ ਕਰਨ ਵਾਲਾ ਹੋਵੇ, ਉਹ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਉਪਰ ਕਰੇ, ਨਸ਼ਿਆਂ ਦੇ ਖਿਲਾਫ ਹੋਵੇ ਅਤੇ ਸਮਾਜ ਵਿੱਚ ਸਾਂਝੀ ਵਾਲਤਾ ਪੈਦਾ ਕਰੇ|

Leave a Reply

Your email address will not be published. Required fields are marked *