ਸ਼ਹਿਰ ਵਾਸੀਆਂ ਦੀ ਨਜ਼ਰ ਵਿੱਚ, ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ

ਐਸ.ਏ.ਐਸ. ਨਗਰ 27 ਜਨਵਰੀ (ਸ.ਬ.) ਸ਼ਹਿਰ ਵਾਸੀਆਂ ਵਿੱਚ ਆਪਣਾ ਨੁਮਾਇੰਦਾ ਚੁਣਨ ਸੰਬੰਧੀ ਇਸ ਸਮੇਂ ਬਹੁਤ ਭੰਬਲਭੂਸਾ ਪਾਇਆ ਜਾ ਰਿਹਾ ਹੈ, ਜਿਹੜੇ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਜੁੜੇ ਹੋਏ ਹਨ, ਉਹ ਤਾਂ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟਾਂ ਪਾਉਣਗੇ ਪਰ ਵੱਡੀ ਗਿਣਤੀ ਸ਼ਹਿਰ ਵਾਸੀ ਅਜਿਹੇ ਵੀ ਹਨ, ਜੋ ਕਿ ਕਿਸੇ ਵੀ ਪਾਰਟੀ ਨਾਲ ਨਹੀਂ ਜੁੜੇ           ਹੋਏ| ਅਜਿਹੇ ਲੋਕ ਇਸ ਸਮੇਂ ਆਪਣੀ ਵੋਟ ਪਾਉਣ ਲਈ ਭੰਬਲਭੂਸੇ ਵਿਚ ਹਨ ਕਿ ਉਹ ਆਪਣੀ ਵੋਟ ਕਿਸ ਉਮੀਦਵਾਰ ਨੂੰ ਪਾਉਣ|
ਇਸ ਸੰਬੰਧੀ ਗੱਲ ਕਰਨ ਤੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ  ਕਹਿੰਦੇ ਹਨ ਕਿ ਮੁਹਾਲੀ ਦਾ ਨੁਮਾਇੰਦਾ ਉੱਚੀ ਸੋਚ ਵਾਲਾ ਹੋਵੇ ਉਸ ਦੀ ਸੋਚ ਵਿਕਾਸ ਮੁਖੀ ਹੋਵੇ| ਸਾਡਾ ਵਿਧਾਇਕ ਹਲਕੇ ਨੂੰ ਅਤੇ ਹਲਕੇ ਦੇ ਲੋਕਾਂ ਲਈ ਸਮਰਪਿਤ ਹੋਵੇ, ਬਤੌਰ ਵਿਧਾਇਕ   ਵਿਕਾਸ ਕਰਵਾਉਣ ਦੀ ਸੋਚ ਅਤੇ ਸਮਰਥਾ ਰਖਦਾ ਹੋਵੇ| ਹਲਕੇ ਦਾ ਵਿਧਾਇਕ ਸੰਜੀਦਾ ਅਤੇ ਸੂਝਵਾਨ ਹੋਵੇ ਅਤੇ ਹਲਕੇ ਦੇ ਵਸਨੀਕਾਂ ਨੂੰ ਉਪਲਬਧ  ਹੋਵੇ|
ਮੁਹਾਲੀ ਨਗਰ ਨਿਗਮ ਦੇਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ  ਜੈਨ ਕਹਿੰਦੇ ਹਨ ਕਿ ਸਾਡਾ ਨੁਮਾਇੰਦਾ ਹਲਕਾ ਨਿਵਾਸੀਆਂ ਦੇ ਦੁਖ ਸੁਖ ਦਾ ਸਾਥੀ         ਹੋਵੇ, ਹਲਕੇ ਨੇ ਵਿਕਾਸ ਲਈ ਸਮਰਪਿਤ ਹੋਵੇ, ਸਾਡਾ ਨੁਮਾਇੰਦਾ ਪਾਰਟੀ ਬਾਜੀ ਤੋਂ ਉੱਪਰ ਉਠ ਕੇ ਮੁਹਾਲੀ ਹਲਕੇ  ਵਿਕਾਸ ਪ੍ਰਤੀ ਸੰਜੀਦਾ ਹੋਵੇ| ਇਮਾਨਦਾਰ ਅਤੇ ਹਲਕੇ ਦੀਆਂ ਸੱਮਸਿਆਵਾਂ ਨੂੰ ਸਮਝਦਾ ਹੋਵੇ| ਸਾਡਾ ਨੁਮਾਇੰਦਾ ਮੁਹਾਲੀ ਹਲਕੇ ਦੀਆਂ ਸਮੱਸਿਆਵਾਂ ਅਤੇ ਲੋੜਾਂ ਤੋਂ ਜਾਣੂ ਹੋਵੇ ਅਤੇ ਉਹਨਾਂ ਨੂੰ ਹਲ ਕਰਵਾਉਣ ਦੇ ਕਾਬਲ ਹੋਵੇ|
ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਕਹਿੰਦੇ ਹਨ ਕਿ ਮੁਹਾਲੀ ਦਾ ਨੁਮਾਇੰਦਾ ਲੋਕਾਂ ਦਾ ਹਮਦਰਦ ਹੋਵੇ ਲੋਕਾਂ ਵਿੱਚ ਉਸ ਦੀ ਪਹਿਚਾਨ ਹੋਵੇ ਉਹ  ਹਲਕੇ ਦੇ ਵਸਨੀਕਾਂ ਨੂੰ ਪਾਰਟੀ ਬਾਜੀ ਤੋਂ ਉਪਰ ਉਠ ਕੇ ਬਰਾਬਰ ਸਨਮਾਨ ਦਿੰਦਾ ਹੋਵੇ| ਮੁਹਾਲੀ ਹਲਕੇ ਦੇ ਵਿਕਾਸ ਲਈ ਇਮਾਨਦਾਰੀ ਨਾਲ ਸਮਰਪਿਤ ਹੋਵੇ| ਸ੍ਰ. ਸੇਠੀ ਦਾ ਕਹਿਣਾ ਹੈ ਕਿ ਮੁਹਾਲੀ ਪੰਜਾਬ ਦਾ ਇਕ ਮੁਮਤਾਜ ਸ਼ਹਿਰ ਹੈ ਇਸ ਦੀ ਸੁੰਦਰਤਾ ਅਤੇ ਵਿਕਾਸ ਉਸ  ਦੀ ਪਹਿਲੀ ਤਰਜੀਹ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਮੁਹਾਲੀ  ਹਲਕੇ ਦਾ ਨੁਮਾਇੰਦਾ ਹਲਕਾ ਨਿਵਾਸੀਆਂ ਲਈ ਮੁਸ਼ਕਿਲਾਂ ਸਮੇਂ ਉਪਲਬਧ ਹੋਵੇ|
ਮੁਹਾਲੀ ਦੇ ਕੌਂਸਲਰ ਅਤੇ ਆਰ.ਟੀ.ਆਈ. ਕਾਰਕੂਨ ਸ੍ਰ. ਕੁਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਅਜਿਹਾ ਹੋਵੇ ਜੋ ਲੋਕਾਂ ਤੋਂ ਜਾਣੂ ਹੋਵੇ, ਨਿਜੀ ਹਿੱਤਾਂ ਤੋਂ ਉਪਰ ਉਠ ਕੇ ਹਲਕੇ ਦੀ ਸੇਵਾ     ਕਰੇ, ਮੁਹਾਲੀ ਦੇ ਵਿਕਾਸ ਦਾ ਮੁਦਈ ਹੋਵੇ| ਹਲਕੇ ਦੇ ਵਸਨੀਕਾਂ ਵਿੱਚ ਦੁਖ ਸੁੱਖ ਸਮੇਂ ਵਿਚਰਦਾ ਹੋਵੇ| ਮੁਹਾਲੀ ਦਾ ਵਿਕਾਸ ਉਸ ਦਾ ਟੀਚਾ ਹੋਵੇ|
ਮੁਹਾਲੀ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ (ਰਿਟ) ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਧੜੇਬਾਜੀ ਤੋਂ ਉੱਪਰ ਉਠ ਕੇ ਵਿਕਾਸ ਨੂੰ ਸਮਰਪਿਤ ਹੋਵੇ, ਉਸ ਦੀ ਸੋਚ ਹਲਕਾ ਦਾ ਵਿਕਾਸ ਅਤੇ ਮੁਹਾਲੀ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਹੋਵੇ| ਸਾਡਾ ਨੁਮਾਇੰਦਾ ਹਲਕੇ ਦੇ ਕੰਮਾਂ ਪ੍ਰਤੀ ਇਮਾਨਦਾਰ ਹੋਵੇ ਮੁਹਾਲੀ ਵਿੱਚ ਅੱਜ ਵੀ ਕਈ ਸਮਸਿਆਵਾਂ ਹਨ ਜਿਨ੍ਹਾਂ ਦੇ ਹੱਲ ਲਈ ਉਹ ਸਭ ਧਿਰਾਂ ਨੂੰ ਨਾਲ ਲੈ ਕੇ ਚਲਣ ਦੀ ਸਮਰਥਾ ਰਖਦਾ ਹੋਵੇ| ਹਲਕਾ ਨਿਵਾਸੀਆਂ ਦੇ ਦੁੱਖ-ਸੁੱਖ ਦਾ ਸਾਥੀ ਹੋਵੇ|
ਸਾਜਨ ਟੈਲੀਮੈਟੀਕਸ ਦੇ ਐਮ.ਡੀ. ਅਤੇ ਸਮਾਜ ਸੇਵਕ ਸ੍ਰ. ਅਮਰੀਕ ਸਿੰਘ ਸਾਜਨ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਲੋਕਾਂ ਦੇ ਕੰਮ ਕਰਨ ਦੇ ਕਾਬਲ ਹੋਵੇ ਲੋਕਾਂ ਵਿੱਚ ਵਿਚਰਨ ਵਾਲਾ ਹੋਵੇ, ਹਲਕੇ ਦੇ ਵਿਕਾਸ ਵਿੱਚ ਰੁਚੀ ਲੈਣਾ ਵਾਲਾ ਹੋਵੇ, ਹਲਕੇ ਦੇ ਕੰਮ ਕਰਵਾਉਣ ਦੀ ਸੂਝ ਅਤੇ ਸਮਰਥਾ            ਹੋਵੇ, ਮੁਹਾਲੀ ਹਲਕੇ ਦੀਆਂ ਬੁਨਿਆਦੀ ਸਮਸਿਆਵਾਂ ਦੂਰ ਕਰਨਾ ਉਸ ਦਾ ਟੀਚਾ ਹੋਵੇ|
ਐਕਸ ਸਰਵਿਸ ਮੈਨ ਗਰੀਵੈਸ ਸੈਲ ਦੇ ਕਨਵੀਨਰ ਕਰਨਲ ਐਸ. ਐਸ. ਸੋਹੀ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਪਬਲਿਕ ਦਾ ਕੰਮ ਕਰਨ ਵਾਲਾ ਹੋਵੇ ਆਪਣੀ ਪ੍ਰਾਪਰਟੀ ਬਣਾਉਣ ਵਾਲਾ ਨਾ ਹੋਵੇ| ਉਹ  ਸੇਵਾ ਕਰਨ ਵਾਲਾ ਹੋਵੇ ਉਹ ਨਿਜੀ ਅਤੇ ਪਾਰਟੀ ਹਿੱਤਾਂ ਤੋਂ ਉਪਰ ਉਠ ਕੇ ਹਲਕੇ ਦੇ ਵਿਕਾਸ ਕੇ ਕੰਮ ਕਰਨ ਵਾਲਾ ਹੋਵੇ| ਉਹਨਾਂ ਦਾ ਕਹਿਣਾ ਹੈ ਕਿ ਸਾਡਾ ਨੁਮਾਇੰਦਾ ਹਲਕੇ ਦੀਆਂ ਸਮਸਿਆਵਾਂ ਹਲ ਕਰਨ ਦੇ ਸਮਰਥ         ਹੋਵੇ|

ਅਦਾਰਾ ਸਕਾਈ ਹਾਕ ਟਾਈਮਜ਼ ਵਲੋਂ ਅੱਜ ਤੋਂ ਨਵਾਂ ਕਾਲਮ ‘ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ’ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰ ਆਮ ਤੇ ਖਾਸ ਦੇ ਵਿਚਾਰ ਇਸ ਕਾਲਮ ਵਿੱਚ ਛਾਪੇ ਜਾ ਰਹੇ ਹਨ| ਇਸ ਸੰਬੰਧੀ ਸ਼ਹਿਰ ਵਾਸੀ ਆਪਣੇ ਵਿਚਾਰ ਆਪਣੀ ਤਾਜਾ ਫੋਟੋ ਸਮੇਤ ਭੇਜ ਸਕਦੇ ਹਨ|

Leave a Reply

Your email address will not be published. Required fields are marked *