ਸ਼ਹਿਰ ਵਾਸੀਆਂ ਨੂੰ ਸੁਵਿਧਾਵਾਂ ਦੇਣ ਲਈ ਨਿਗਮ ਵਲੋਂ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ : ਕੁਲਵੰਤ ਸਿੰਘ

ਸ਼ਹਿਰ ਵਾਸੀਆਂ ਨੂੰ ਸੁਵਿਧਾਵਾਂ ਦੇਣ ਲਈ ਨਿਗਮ ਵਲੋਂ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ : ਕੁਲਵੰਤ ਸਿੰਘ
ਵਾਰਡ ਨੰ. 24 ਵਿੱਚ ਪਾਰਕਾਂ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ
ਐਸ. ਏ. ਐਸ. ਨਗਰ, 1 ਜੂਨ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਆਰੰਭ ਕੀਤੀ ਗਈ ਹੈ ਜਿਸਦੇ ਤਹਿਤ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਇਹ ਕੰਮ ਮਿਆਰੀ ਹੋਵੇ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋਵੇ| ਇਹ ਗੱਲ ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸਥਾਨਕ ਫੇਜ਼-9 (ਵਾਰਡ ਨੰ. 24) ਵਿੱਚ ਪਾਰਕਾਂ ਦੇ ਸੁੰਦਰੀਕਰਨ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੋਈ ਘਾਟ ਨਹੀਂ ਹੈ ਅਤੇ ਨਿਗਮ ਵਲੋਂ ਸ਼ਹਿਰ ਵਾਸੀਆਂ ਦੀ ਲੋੜ ਅਨੁਸਾਰ ਕੰਮ ਕਰਵਾਏ ਜਾ ਰਹੇ ਹਨ|
ਵਾਰਡ ਦੇ ਕੌਂਸਲਰ ਸ੍ਰ. ਕਮਲਜੀਤ ਸਿੰਘ ਰੂਬੀ ਨੇ ਇਸ ਮੌਕੇ ਦੱਸਿਆ ਕਿ ਨਿਗਮ ਵਲੋਂ ਕੀਤੇ ਜਾ ਰਹੇ ਇਸ ਕੰਮ ਤੇ ਲਗਭਗ 14.50 ਲੱਖ ਦਾ ਖਰਚਾ ਆਉਣਾ ਹੈ| ਇਸ ਮੌਕੇ ਵਾਰਡ ਦੇ ਵਸਨੀਕਾਂ ਵਲੋਂ ਮੇਅਰ ਨੂੰ ਇਲਾਕੇ ਦੀਆਂ ਸਮੱਸਿਆਵਾਂ ਦੱਸੀਆਂ ਜਿਸ ਵਿੱਚ ਮੁੱਦਾ ਨਾਲੇ ਦੀ ਸਾਫ ਸਫਾਈ ਦਾ ਸੀ| ਇਸ ਬਾਰੇ ਨਗਰ ਨਿਗਮ ਵਲੋਂ 2 ਮਹੀਨੇ ਪਹਿਲਾਂ 1 ਕਰੋੜ 34 ਲੱਖ ਦਾ ਐਸਟੀਮੇਟ ਬਣਾ ਕੇ ਸਥਾਨਕ ਸਰਕਾਰ ਵਿਭਾਗ ਨੂੰ ਭੇਜਿਆ ਗਿਆ ਸੀ ਪਰੰਤੂ ਹੁਣ ਤੱਕ ਇਸਦੀ ਪ੍ਰਵਾਨਗੀ ਨਾ ਮਿਲਣ ਕਾਰਨ ਇਹ ਕੰਮ ਰੁਕਿਆ ਹੋਇਆ ਹੈ| ਮੇਅਰ ਸ੍ਰ. ਕੁਲਵੰਤ ਸਿੰਘ ਨੇ ਇਹ ਕੰਮ ਛੇਤੀ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ|
ਇਸ ਮੌਕੇ ਅਕਾਲੀ ਦਲ ਸ਼ਹਿਰੀ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ, ਅਰੁਣ ਸ਼ਰਮਾ, ਜਸਬੀਰ ਕੌਰ ਅਤਲੀ, ਰਜਨੀ ਗੋਇਲ, ਸੁਰਿੰਦਰ ਸਿੰਘ ਰੋਡਾ, ਹਰਸੰਗਤ ਸਿੰਘ, ਸ੍ਰ. ਹਰਦੀਪ ਸਿੰਘ ਸਰਾਉ, ਬੀ ਸੀ ਵਿੰਗ ਦੇ ਪ੍ਰਧਾਨ ਸ੍ਰ. ਗੁਰਮੁੱਖ ਸਿੰਘ ਸੋਹਲ, ਸ੍ਰੀ ਆਰ ਪੀ ਸ਼ਰਮਾ (ਸਾਰੇ ਕੌਂਸਲਰ) ਤੋਂ ਇਲਾਵਾ ਫੇਜ਼-9 ਵਾਰਡ ਨੰ. 24 ਦੇ ਵਸਨੀਕ ਸ਼ਾਮਲ ਹੋਏ ਜਿਨ੍ਹਾਂ ਵਿੱਚ ਸ੍ਰ. ਰਛਪਾਲ ਸਿੰਘ ਚਾਹਲ, ਸ੍ਰ. ਮੱਖਣ ਸਿੰਘ, ਸ. ਸ਼ਰਨਜੀਤ ਸਿੰਘ, ਸ੍ਰ. ਅਮਰਜੀਤ ਸਿੰਘ , ਸ੍ਰ. ਜਸਦੇਵ ਸਿੰਘ, ਸ੍ਰ. ਸੁਰਿੰਦਰ ਸਿੰਘ, ਸ੍ਰ. ਜਾਗੀਰ ਸਿੰਘ, ਕਰਨਲ ਬੀ ਐਸ ਮਹਿਤਾ, ਕਰਨਲ ਏ ਐਸ ਸਿੱਧੂ, ਸ੍ਰ. ਮਨਿੰਦਰਜੀਤ ਸਿੰਘ, ਸ੍ਰ. ਦਲਜੀਤ ਸਿੰਘ, ਆਰ ਕੇ ਗੁਪਤਾ ਅਤੇ ਹੋਰ ਸਾਰੇ ਪਤਵੰਤੇ ਸ਼ਾਮਿਲ ਸਨ|

Leave a Reply

Your email address will not be published. Required fields are marked *