ਸ਼ਹਿਰ ਵਿੱਚ ਆਵਾਰਾ ਪਸ਼ੂ ਬਣੇ ਗੰਭੀਰ ਸਮੱਸਿਆ

ਐਸ.ਏ.ਐਸ.ਨਗਰ, 7 ਜਨਵਰੀ (ਸ.ਬ.) ਮੁਹਾਲੀ ਸ਼ਹਿਰ ਵਿੱਚ ਆਵਾਰਾ ਪਸ਼ੂ ਇਕ ਗੰਭੀਰ ਸਮੱਸਿਆ ਬਣ ਗਏ ਹਨ| ਅਵਾਰਾ ਪਸ਼ੂਆਂ ਦੀ ਗਿਣਤੀ ਸ਼ਹਿਰ ਵਿੱਚ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ|
ਅੱਜ ਮੀਂਹ ਪੈਣ ਦੇ ਬਾਵਜੂਦ ਆਵਾਰਾ ਪਸ਼ੂਆਂ ਦੇ ਝੁੰਡ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਘੁੰਮਦੇ ਵੇਖੇ ਗਏ| ਇਸੇ ਤਰ੍ਹਾਂ 3ਬੀ2 ਦੀ ਮਾਰਕੀਟ ਵਿੱਚ ਵੀ ਆਵਾਰਾ ਗਊਆਂ ਦੇ ਝੁੰਡ ਸਾਰਾ ਦਿਨ ਫਿਰਦੇ ਰਹੇ ਅਤੇ ਗੰਦਗੀ ਫੈਲਾਉਂਦੇ ਰਹੇ| ਕਈ ਸ਼ੋਅਰੂਮਾਂ ਦੇ ਅੱਗੇ ਇਹਨਾਂ ਆਵਾਰਾ ਪਸ਼ੂਆਂ ਨੇ ਗੋਹਾ ਕਰਕੇ ਕਾਫੀ ਗੰਦ ਪਾ ਦਿਤਾ ਸੀ, ਜਿਸ ਕਾਰਨ ਇਹਨਾਂ ਸ਼ੋਅਰੂਮਾਂ  ਦੇ ਵਰਕਰਾਂ ਨੂੰ ਸਫਾਈ ਕਰਨ ਵਿੱਚ ਕਾਫੀ ਦਿਕੱਤ ਆ ਰਹੀ ਸੀ|
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਬਿਜਲੀ ਬਿਲਾਂ ਅਤੇ ਹੋਰ ਚੀਜਾਂ ਉਪਰ ਗਊ ਸੈਸ ਲਗਾ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਆਵਾਰਾ ਪਸ਼ੂਆਂ ਦੀ ਸਮੱਸਿਆ ਹਲ ਕਰਨ ਲਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ| ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਜਲਦੀ ਹੱਲ ਕੱਢਿਆ ਜਾਵੇ|

Leave a Reply

Your email address will not be published. Required fields are marked *