ਸ਼ਹਿਰ ਵਿੱਚ ਕ੍ਰਾਇਮ, ਸਨੈਚਿੰਗ ਅਤੇ ਹੋਰ ਛੋਟੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਪੁਲੀਸ ਕਰੇਗੀ ਪੈਦਲ ਪੈਟਰੋਲਿੰਗ: ਡੀ.ਆਈ.ਜੀ.

ਸ਼ਹਿਰ ਵਿੱਚ ਕ੍ਰਾਇਮ, ਸਨੈਚਿੰਗ ਅਤੇ ਹੋਰ ਛੋਟੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਪੁਲੀਸ ਕਰੇਗੀ ਪੈਦਲ ਪੈਟਰੋਲਿੰਗ: ਡੀ.ਆਈ.ਜੀ.
ਸਾਬਕਾ ਪੱਤਰਕਾਰ ਕੇ ਜੇ ਸਿੰਘ ਦੇ ਕਾਤਲਾਂ ਦੇ ਬਣਾਏ ਜਾ ਰਹੇ ਹਨ ਸਕੈਚ : ਐਸ ਐਸ ਪੀ ਚਹਿਲ
ਐਸ.ਏ.ਐਸ. ਨਗਰ, 16 ਅਕਤੂਬਰ  (ਸ.ਬ.) ਪੰਜਾਬ ਪੁਲੀਸ  ਵੱਲੋਂ ਇੱਕ ਹੋਰ ਪਹਿਲ ਕਦਮੀ ਕਰਦਿਆਂ  ਰਾਜ ਵਿੱਚ ਪੈਦਲ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਜਿਸ ਦੇ ਪਹਿਲੇ ਪੜਾਅ ਦੌਰਾਨ ਪੈਦਲ ਪੈਟਰੋਲਿੰਗ ਰਾਜ ਦੇ ਐਸ.ਏ.ਐਸ. ਨਗਰ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਿਖੇ ਸ਼ੁਰੂਆਤ ਕੀਤੀ ਗਈ ਹੈ| ਇਸ ਗੱਲ ਦਾ ਖੁਲਾਸਾ ਡੀ.ਆਈ. ਜੀ. ਰੂਪਨਗਰ ਰੇਂਜ ਸ੍ਰੀ ਬਾਬੂ ਲਾਲ ਮੀਨਾ  ਨੇ ਪੀ.ਸੀ.ਏ. ਸਟੇਡੀਅਮ ਵਿਖੇ ਪੈਦਲ ਪੈਟਰੋਲਿੰਗ ਟੀਮਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ|
ਡੀ.ਆਈ.ਜੀ. ਰੂਪਨਗਰ ਰੇਂਜ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਲਈ  5 ਟੀਮਾਂ  ਬਣਾਈਆਂ ਗਈਆਂ ਹਨ ਅਤੇ ਹਰੇਕ ਥਾਣੇ ਵਿਚ ਇੱਕ-ਇੱਕ ਟੀਮ ਦਾ ਗਠਨ ਕੀਤਾ ਗਿਆ ਹੈ|         ਹਰੇਕ ਟੀਮ ਵਿਚ 5 ਪੁਲੀਸ ਕਰਮਚਾਰੀ ਸ਼ਾਮਿਲ ਕੀਤੇ ਗਏ ਹਨ ਅਤੇ ਟੀਮ ਦੇ  ਇੰਚਾਰਜ ਏ.ਐਸ.ਆਈ. ਹੋਣਗੇ| ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰ ਵਿਚ ਇਹ ਪੰਜ ਟੀਮਾਂ ਭੀੜ ਭੜੱਕੇ ਵਾਲੀਆਂ ਥਾਵਾਂ ਜਿਸ ਵਿਚ ਮਾਰਕਿਟਾਂ ਸ਼ਾਮਿਲ ਹਨ| ਸਵੇਰੇ 9:00 ਤੋਂ 11: 00 ਵਜੇ ਅਤੇ ਸ਼ਾਮ ਨੂੰ 6 :00 ਤੋਂ 8:00 ਵਜੇ ਤੱਕ ਰੋਜਾਨਾ ਪੈਦਲ ਪੈਟਰੌਲਿੰਗ ਕਰਿਆ ਕਰਨਗੀਆਂ| ਉਹਨਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਨੁੰ ਕਾਇਮ ਰੱਖਣ ਦੇ ਨਾਲ ਨਾਲ ਪੈਦਲ ਪੈਟਰੋਲਿੰਗ ਸ਼ਹਿਰ ਵਿੱਚ ਕ੍ਰਾਇਮ, ਸਨੈਚਿੰਗ ਅਤੇ ਹੋਰ ਛੋਟੀਆਂ ਘਟਨਾਵਾਂ ਨੂੰ ਠੱਲ ਪਾਉਣ ਵਿਚ  ਬੇਹੱਦ ਸਹਾਈ ਹੋਵੇਗੀ ਅਤੇ ਇਹਨਾਂ ਟੀਮਾਂ  ਨਾਲ ਜਿੱਥੇ ਕ੍ਰਾਈਮ ਘਟੇਗਾ ਉੱਥੇ ਨਸ਼ਿਆਂ ਦੇ ਸੌਦਾਗਰਾਂ ਅਤੇ ਮਾੜੇ ਅਨਸਰਾਂ ਤੇ ਨਿਗ੍ਹਾ ਰੱਖਣ ਦੇ ਨਾਲ-ਨਾਲ ਪੁਲੀਸ ਦੀਆਂ ਗਤੀਵਿਧੀਆਂ ਵਿਚ ਵਾਧੇ ਲਈ ਬੇਹੱਦ ਸਹਾਈ ਹੋਣਗੀਆਂ ਅਤੇ  ਪੁਲੀਸ ਦੇ ਇੰਟੈਲੀਜੈਂਸ ਵਿੰਗ  ਲਈ ਕਾਰਗਰ ਸਾਬਿਤ ਹੋਣਗੀਆਂ|
ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਹਿਲ ਨੇ ਦਾਅਵਾ ਕੀਤਾ ਕਿ ਮੁਹਾਲੀ ਵਿਖੇ ਪਿਛਲੇ ਦਿਨੀਂ ਕਤਲ ਕੀਤੇ ਗਏ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਾਤਲਾਂ ਦੇ ਸਕੈਚ ਪੁਲੀਸ ਵਲੋਂ ਬਣਵਾਏ ਜਾ ਰਹੇ ਹਨ ਅਤੇ ਜਲਦੀ ਹੀ ਇਸ ਕਤਲ ਕਾਂਡ ਦੇ ਦੋਸ਼ੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ               ਜਾਵੇਗੀ|  ਉਹਨਾਂ  ਕਿਹਾ ਕਿ ਸਾਬਕਾ ਪੱਤਰਕਾਰ ਕੇ ਜੇ ਸਿੰਘ ਕਤਲ ਕਾਂਡ ਨੁੰ ਹੱਲ ਕਰਨ ਦੇ ਨੇੜੇ ਪੁਲੀਸ ਪਹੁੰਚ ਚੁਕੀ ਹੈ ਅਤੇ ਇਸ ਕਤਲ ਕਾਂਡ ਦੇ ਦੋਸ਼ੀਆਂ ਬਾਰੇ ਜਾਣਕਾਰੀ ਜਲਦੀ ਹੀ ਦੇ ਦਿਤੀ ਜਾਵੇਗੀ|
ਇਸ ਮੌਕੇ ਐਸ ਪੀ ਜਗਜੀਤ ਸਿੰਘ, ਡੀ ਐਸ ਪੀ ਰਮਨਦੀਪ ਸਿੰਘ, ਆਲਮਵਿਜੈ ਸਿੰਘ ਅਤੇ ਅਮਰੋਜ ਸਿੰਘ  ਸਮੇਤ ਹੋਰ ਪੁਲੀਸ ਅਧਿਕਾਰੀ ਹਾਜਿਰ ਸਨ|

Leave a Reply

Your email address will not be published. Required fields are marked *