ਸ਼ਹਿਰ ਵਿੱਚ ਘੁੰਮਦੇ ਆਵਾਰਾ ਕੁੱਤੇ ਬਣੇ ਲੋਕਾਂ ਦੀ ਜਾਨ ਦਾ ਖੌਅ

ਐਸ ਏ ਐਸ ਨਗਰ, 24 ਜੂਨ (ਸ. ਬ.) ਐਸ ਏ ਐਸ ਨਗਰ ਵਿੱਚ ਕੁੱਤਿਆਂ ਦਾ ਖੌਫ ਜੋਰਾਂ ਤੇ ਹੈ ਅਤੇ ਸ਼ਹਿਰ ਵਿਚ ਹਰ ਪਾਸੇ ਹ ੀ ਘੁੰਮ ਰਹੇ ਵੱਡੀ ਗਿਣਤੀ ਆਵਾਰਾ ਕੁੱਤੇ ਇਕ ਬਹੁਤ ਵੱਡੀ ਸਮਸਿਆ ਬਣੇ ਹੋਏ ਹਨ ਪਰ ਇਸ ਸਮਸਿਆ ਦੇ ਹਲ ਲਈ ਪ੍ਰਸਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ|
ਸ਼ਹਿਰ ਦੇ ਫੇਜ 1 ਤੋਂ ਲੈ ਕੇ ਫੇਜ 11 ਤੱਕ ਅਤੇ ਹੋਰ ਇਲਾਕਿਆਂ ਤਕ  ਹਰ ਪਾਸੇ ਹੀ ਆਵਾਰਾ ਕੁਤਿਆਂ ਦੇ ਝੁੰਡ ਫਿਰਦੇ ਹਨ| ਇਹ ਆਵਾਰਾ ਕੁਤੇ ਰਾਹਗੀਰਾਂ ਨੂੰ ਭੌਂਕਦੇ ਵੀ ਹਨ ਅਤੇ ਉਹਨਾਂ ਨੂੰ ਕੱਟਣ ਦਾ ਯਤਨ ਵੀ ਕਰਦੇ ਹਨ| ਹੁਣ ਤਕ ਕਈ ਵਿਅਕਤੀਆਂ ਨੁੰ ਇਹ ਆਵਾਰਾ ਕੁਤੇ ਕੱਟ ਚੁਕੇ ਹਨ|  ਇਹਨਾਂ ਆਵਾਰਾ ਕੁਤਿਆਂ ਕਾਰਨ ਹਰ ਪਾਸੇ ਹੀ ਦਹਿਸ਼ਤ ਦਾ ਮਾਹੌਲ ਹੈ| ਛੋਟੇ ਬੱਚੇ ਇਹਨਾਂ ਕੁਤਿਆਂ ਤੋਂ ਡਰਦੇ ਮਾਰੇ ਘਰਾਂ ਦੇ ਬਾਹਰ ਆਉਣ ਤੋਂ ਹ ੀ ਡਰਦੇ ਹਨ| ਇਹ ਆਵਾਰਾ ਕੁੱਤੇ ਕੂੜੇ ਨੂੰ ਫਰੋਲ ਕੇ ਵੀ ਗੰਦਗੀ ਫੈਲਾਉਂਦੇ ਰਹਿੰਦੇ ਹਨ| ਕਈ ਕੁੜੇ ਘਰਾਂ ਵਿਚ ਤਾਂ ਆਵਾਰਾ ਕੁਤਿਆਂ ਨੇ ਆਪਣੇ ਪੱਕੇ ਟਿਕਾਣੇ ਬਣਾ ਰਖੇ ਹਨ| ਇਸ ਤਰਾਂ ਲੱਗਦਾ ਹੈ ਕਿ ਜਿਵੇਂ ਇਹਨਾਂ ਕੁਤਿਆਂ ਨੇ ਆਪਣੇ ਇਲਾਕੇ ਵੀ ਵੰਡੇ ਹੋਣ| ਜੇ ਇਕ ਇਲਾਕੇ ਦਾ ਆਵਾਰਾ ਕੁਤਾ ਦੂਜੇ ਇਲਾਕੇ ਵਿਚ ਚਲਾ ਜਾਂਦਾ ਹੈ ਤਾਂ ਦੂਜੇ ਇਲਾਕੇ ਦੇ ਆਵਾਰਾ ਕੁੱਤੇ ਉਸ ਉਪਰ ਹਮਲਾ ਕਰ ਦਿੰਦੇ ਹਨ | ਇਸ ਤਰਾਂ ਆਵਾਰਾ ਕੁਤਿਆਂ ਵਿਚਾਲੇ ਨਿਤ ਦਿਨ ਹੀ ਲੜਾਈਆਂ ਹੁੰਦੀਆਂ ਹਨ|
ਇਹ ਆਵਾਰਾ ਕੁੱਤੇ ਸ਼ਹਿਰ ਦੇ ਪਾਰਕਾਂ ਵਿਚ ਵੀ ਘੁੰਮਦੇ ਰਹਿੰਦੇ ਹਨ  ਅਤੇ ਪਾਰਕਾਂ  ਿਵਚ ਗੰਦਗੀ ਫੈਲਾਉਂਦੇ ਰਹਿੰਦੇ ਹਨ| ਪਾਰਕਾਂ  ਿਵਚ  ਆਵਾਰਾ ਕੁੱਤੇ ਹੋਣ ਕਰਕੇ ਪਾਰਕਾਂ ਵਿਚ ਸੈਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਤੋਂ ਇਲਾਵਾ ਇਹ ਅ ਾਵਾਰਾ ਕੁੱਤੇ ਪਾਰਕਾਂ ਵਿਚ ਬੈਂਚਾਂ ਉਪਰ ਬੈਠੇ ਬਜੁਰਗਾਂ ਨੂੰ ਵੀ ਕੱਟਣ ਦਾ ਯਤਨ ਕਰਦੇ ਹਨ|
ਇਹਨਾਂ ਆਵਾਰਾ ਕੁਤਿਆਂ ਕਾਰਨ ਕਈ ਵਾਰ ਹਾਦਸੇ ਵਾਪਰ ਚੁਕੇ ਹਨ| ਜਦੋਂ ਕੋਈ ਵਾਹਨ ਇਹਨਾਂ ਕੁਤਿਆਂ ਦੇ ਕੋਲੋਂ ਦੀ ਲੰਘਦਾ ਹੈ ਤਾਂ ਇਹ ਅਵਾਰਾ ਕੁੱਤੇ ਭੌਂਕਦੇ ਹੋਏ ਪੂਰੀ ਸਪੀਡ ਨਾਲ ਵਾਹਨਾਂ ਦਾ ਪਿੱਛਾ ਕਰਦੇ ਹਨ, ਜਿਸ ਕਰਕੇ ਇਹਨਾਂ ਆਵਾਰਾ ਕੁਤਿਆਂ ਤੋਂ ਬਚਣ ਦੇ ਯਤਨ ਵਿਚ ਅਕਸਰ ਹੀ ਵਾਹਨ , ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਹਾਦਸੇ ਵਾਪਰ ਜਾਂਦੇ ਹਨ|
ਇਸੇ ਦੌਰਾਨ ਸਮਾਜ ਸੇਵੀ ਆਗੂ ਸ੍ਰੀ ਅਤੁਲ ਸ਼ਰਮਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮਦੇ ਅਵਾਰਾ ਕੁੱਤੇ ਕਾਬੂ ਕੀਤੇ ਜਾਣ| ਉਹਨਾਂ ਕਿਹਾ ਕਿ ਉਹ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਅਦਾਲਤ ਵਿੱਚ ਕੇਸ ਵੀ ਦਾਇਰ ਕਰਨਗੇ|

Leave a Reply

Your email address will not be published. Required fields are marked *