ਸ਼ਹਿਰ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਪਸ਼ੂਆਂ ਦੀ ਗਿਣਤੀ

ਐਸ ਏ ਐਸ ਨਗਰ, 18 ਮਈ (ਆਰ ਪੀ ਵਾਲੀਆ) ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ| ਇਹ ਆਵਾਰਾ ਪਸ਼ੂ ਹਰ ਪਾਸੇ ਘੁੰਮਦੇ ਵੇਖੇ ਜਾ ਸਕਦੇ ਹਨ| ਇਹਨਾਂ ਆਵਾਰਾ ਪਸ਼ੂਆਂ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ ਅਤੇ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ|
ਇਹ ਆਵਾਰਾ ਪਸ਼ੂ ਅਕਸਰ ਆਪਸ ਵਿਚ ਲੜ ਪੈਂਦੇ ਹਨ ਤੇ ਖੋਰੂ ਪਾਉਂਦੇ ਹਨ| ਸ਼ਹਿਰ ਵਿੱਚ ਬਣੇ ਗਾਰਬੇਜ ਕਲੈਕਸ਼ਨ ਸੈਂਟਰਾਂ ਤੇ ਇਹ ਆਵਾਰਾ ਪਸ਼ੂ ਕੂੜਾ ਫਰੋਲ ਕੇ ਹਰ ਪਾਸੇ ਗੰਦਗੀ ਪਾਉਂਦੇ ਰਹਿੰਦੇ ਹਨ|
ਕੁਝ ਲੋਕ ਇਹਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਕਿਨਾਰੇ ਫੁਟਪਾਥਾਂ ਤੇ ਖਾਣ ਪੀਣ ਦਾ ਸਮਾਨ ਪਾ ਦਿੰਦੇ ਹਨ, ਜਿਸ ਕਾਰਨ ਇਹ ਆਵਾਰਾ ਪਸ਼ੂ ਉਹਨਾਂ ਥਾਵਾਂ ਤੇ ਝੁੰਡ ਬਣਾ ਕੇ ਖੜੇ ਰਹਿੰਦੇ ਹਨ| ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਹਨਾਂ ਆਵਾਰਾ ਡੰਗਰਾਂ ਨੂੰ ਕਾਬੂ ਕੀਤਾ ਜਾਵੇ|

Leave a Reply

Your email address will not be published. Required fields are marked *