ਸ਼ਹਿਰ ਵਿੱਚ ਨਾਜਾਇਜ ਕਬਜੇ ਹਟਾਉਣ ਦਾ ਕੰਮ ਵਿੱਚ ਲਿਆਦੀ ਜਾਵੇ ਪਾਰਦਰਸ਼ਿਤਾ : ਸਤਵੀਰ ਸਿੰਘ ਧਨੋਆ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਸ਼ਹਿਰ ਵਿੱਚ ਨਾਜਾਇਜ ਕਬਜਿਆਂ ਸਬੰਧੀ ਕਾਰਪੋਰੇਸ਼ਨ ਵੱਲੋਂ ਭੇਜੇ ਨੋਟਿਸਾਂ ਸਬੰਧੀ ਕੌਂਸਲਰ ਸਤਵੀਰ ਸਿੰਘ ਧਨੋਆ ਵੱਲੋਂ ਨਗਰ ਨਿਗਮ ਕਮਿਸ਼ਨਰ ਸ. ਭੁਪਿੰਦਰ ਪਾਲ ਸਿੰਘ ਨਾਲ ਮੁਲਾਕਾਤ ਕੀਤੀ ਗਈ| ਜਿਸ ਵਿੱਚ ਆਏ ਹੋਏ ਨੋਟਿਸਾਂ ਕਾਰਨ ਪੈਦਾ ਹੋਈ ਭੰਬਲਭੂਸੇ ਵਾਲੇ ਸਥਿਤੀ ਤੇ ਵਿਚਾਰ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਂੌਸਲਰ ਸਤਵੀਰ ਸਿੰਘ ਧਨੋਆ ਨੇ ਦਸਿਆ ਕਿ ਇਹਨਾਂ ਨਾਜਾਇਜ ਕਬਜਿਆਂ ਸਬੰਧੀ ਲੋਕਾਂ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਲਗਿਆ ਕਿ ਨਾਜਾਇਜ ਕਬਜਿਆਂ ਸਬੰਧੀ ਕਿੰਨਾ ਏਰੀਆ ਖਾਲੀ ਕਰਨਾ ਹੈ ਜਾਂ ਉਨ੍ਹਾਂ ਦੇ ਕਬਜੇ ਵਿੱਚ ਕਿੰਨੀ ਜਗ੍ਹਾ ਆਉਂਦੀ ਹੈ| ਇਸ ਤਰ੍ਹਾਂ ਲੋਕਾਂ ਵਿੱਚ ਇਹਨਾਂ ਨੋਟਿਸਾਂ ਕਾਰਨ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ|
ਉਹਨਾਂ ਦਸਿਆ ਕਿ ਇਸ ਮੌਕੇ ਕਮਿਸ਼ਨਰ ਨੇ ਭਰੋਸਾ ਦਿਤਾ ਕਿ ਜਲਦੀ ਹੀ ਇਸ ਸਬੰਧੀ ਸਾਰੀ ਜਾਣਕਾਰੀ ਨਗਰ ਨਿਗਮ ਦੀ ਵੈਬਸਾਈਟ ਤੇ ਪਾ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਕਿਹਾ ਕਿ ਇਹ ਕਾਰਵਾਈ ਨਿਯਮਾਂ ਅਨੁਸਾਰ ਹੀ ਹੋਵੇਗੀ ਅਤੇ ਕਿਸੇ ਨਾਲ ਵੀ ਬੇਲੋੜਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ|
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਨਾਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਇਸ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ| ਇਸ ਮੌਕੇ ਡਾ. ਪਵਨ ਕੁਮਾਰ ਜੈਨ (ਸਾਬਕਾ ਕੌਂਸਲਰ, ਖਰੜ) ਨੇ ਕਿਹਾ ਕਿ ਖਾਲੀ ਹੋਈ ਜਗ੍ਹਾ ਨੂੰ ਮਹਿਕਮੇ ਵੱਲੋਂ ਨਾਲੋ ਨਾਲ ਪੇਵਰ ਆਦਿ ਲਗਾ ਕੇ ਵਰਤੋਂ ਯੋਗ ਬਣਾਉਣ ਲਈ ਯੋਜਨਾ ਬਣਾ ਕੇ ਲੋਕਾਂ ਨੂੰ ਦੱਸਿਆ ਜਾਵੇ|

Leave a Reply

Your email address will not be published. Required fields are marked *