ਸ਼ਹਿਰ ਵਿੱਚ ਬਸ ਸੇਵਾ ਸ਼ੁਰੂ ਕਰਨ ਦੀ ਮੰਗ, ਕੁਲਜੀਤ ਬੇਦੀ ਨੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨੂੰ ਲਿਖੇ ਪੱਤਰ

ਐਸ ਏ ਐਸ ਨਗਰ, 27 ਦਸੰਬਰ (ਸ.ਬ.) ਪੰਜਾਬ ਸਰਕਾਰ ਵੱਲੋਂ ਐਸ ਏ ਐਸ ਨਗਰ ਵਿਖੇ ਬਣਾਏ ਨਵੇਂ ਅੰਤਰਰਾਜੀ ਬੱਸ ਸਟੈਂਡ ਨੂੰ ਬਿਨਾ ਕਿਸੇ ਪਲਾਨਿੰਗ ਤੋਂ ਹੀ ਚਾਲੂ ਕੀਤੇ ਜਾਣ ਅਤੇ ਪੁਰਾਣੇ ਅੱਡੇ ਤੋਂ ਬੱਸਾਂ ਬੰਦ ਕਰਨ ਨਾਲ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਸਮੱਸਿਆ ਸ਼ੁਰੂ  ਹੋ ਗਈ ਹੈ| ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਆਉਣ ਜਾਣ ਦੇ ਲਈ ਦਿੱਕਤ ਆ ਰਹੀ ਹੈ| ਸਰਕਾਰ ਨੂੰ ਚਾਹੀਦਾ ਸੀ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਅੰਦਰ ਵੀ ਬੱਸ ਸੇਵਾ ਸ਼ੁਰੂ ਕੀਤੀ ਜਾਂਦੀ| ਪੁਰਾਣੇ ਬੱਸ ਅੱਡੇ ਤੋਂ ਬਲੌਂਗੀ-ਕੁੰਭੜਾ ਰੋਡ ਰਾਹੀਂ ਹਰ ਰੋਜ਼ ਜਾਣ ਵਾਲੀਆਂ ਬੱਸਾਂ ਦਾ ਫਾਇਦਾ ਹਜ਼ਾਰਾਂ ਸਵਾਰੀਆਂ ਨੂੰ ਹੁੰਦਾ ਸੀ ਜੋ ਕਿ ਹੁਣ ਬੰਦ ਹੋਣ ਨਾਲ ਸਮੱਸਿਆ ਸ਼ੁਰੂ ਹੋ ਗਈ ਹੈ|
ਇਸ ਸਬੰਧੀ ਲੋਕ ਮਸਲਿਆਂ ਨੂੰ ਅਦਾਲਤਾਂ ਰਾਹੀਂ ਹੱਲ ਕਰਵਾਉਣ ਲਈ ਯਤਨਸ਼ੀਲ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਇੱਕ ਪੱਤਰ ਲਿਖ ਕੇ ਸ਼ਹਿਰ ਵਿੱਚ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ| ਆਪਣੇ ਪੱਤਰ ਵਿੱਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਰੋਡਵੇਜ਼ ਜਾਂ ਪੀ.ਆਰ.ਟੀ.ਸੀ. ਦੇ ਕਿਸੇ ਲੋਕਲ ਡਿੱਪੂਆਂ ਤੋਂ ਲੋਕਲ ਬੱਸ ਸੇਵਾ ਸ਼ੁਰੂ ਕਰਵਾ ਕੇ ਲੋਕਾਂ ਨੂੰਰਾਹਤ ਦੇਣ|
ਉਨ੍ਹਾਂ ਕਿਹਾ ਕਿ ਪੁਰਾਣੇ ਬੱਸ ਅੱਡੇ ਤੋਂ ਬੱਸਾਂ ਬੰਦ ਹੋਣ ਨਾਲ ਵਧੇਰੇ ਕਰਕੇ ਨਵੇਂ ਬਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹਰ ਰੋਜ਼ ਡਿਊਟੀਆਂ ਉਤੇ ਆਉਣ ਜਾਣ ਵਾਲੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਸਮੱਸਿਆ ਛਿੜ ਗਈ ਹੈ| ਇਸ ਲਈ ਖਰੜ ਸਾਈਡ ਤੋਂ ਅਤੇ ਚੰਡੀਗੜ੍ਹ ਸਾਈਡ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਿਊਟੀ ਅਤੇ ਕੰਮ ਕਾਜ ਲਈ ਆਉਣ ਜਾਣ ਵਾਲੇ ਲੋਕਾਂ ਲਈ ਬੱਸ ਸੇਵਾਵਾਂ ਤੁਰੰਤ ਸ਼ੁਰੂ ਕੀਤੀਆਂ ਜਾਣ|
ਸ੍ਰ. ਬੇਦੀ ਨੇ ਕਿਹਾ ਕਿ ਲੋਕਲ ਬੱਸ ਸੇਵਾ ਸ਼ੁਰੂ ਕਰਨ ਦਾ ਮੁੱਦਾ ਉਹ ਨਗਰ ਨਿਗਮ ਦੀ ਆਉਣ ਵਾਲੀ ਮੀਟਿੰਗ ਵਿੱਚ ਵੀ ਉਠਾਉਣਗੇ|

Leave a Reply

Your email address will not be published. Required fields are marked *