ਸ਼ਹਿਰ ਵਿੱਚ ਵੱਖ-ਵੱਖ ਥਾਂਈ ਲੱਗੀਆਂ ਛਬੀਲਾਂ

ਐਸ.ਏ.ਐਸ ਨਗਰ, 12 ਜੂਨ (ਸ.ਬ.) ਤੇਜ ਗਰਮੀ ਦੇ ਇਸ ਮੌਸਮ ਵਿੱਚ ਅੱਜ ਵੱਖ ਵੱਖ ਸੰਸਥਾਵਾ ਵਲੋਂ ਸ਼ਹਿਰ ਵਿੱਚ ਵੱਖੋ ਵੱਖਰੀਆ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਤੇਜ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਪ੍ਰਸ਼ਾਦ ਅਤੇ ਛਬੀਲ ਵੰਡੀ ਗਈ|
ਦਸ਼ਮੇਸ਼ ਵੈਲਫੇਅਰ ਕੌਂਸਲ (ਰਜਿ.) ਮੁਹਾਲੀ ਵਲੋਂ ਕੌਂਸਲ ਪ੍ਰਧਾਨ ਸ੍ਰ.ਮਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਵਾਈ.ਪੀ.ਐਸ. ਚੌਂਕ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਇਸ ਮੌਕੇ ਧੰਨਾਂ ਭਗਤ ਗੁਰਦੁਆਰੇ ਦੇ ਬਾਬਾ ਸੁਰਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ| ਇਸ ਮੌਕੇ ਲੰਗਰ ਵਰਤਾਉਣ ਦੀ ਸੇਵਾ ਸ੍ਰ. ਬਲਬੀਰ ਸਿੰਘ ਭੰਮਰਾ, ਸ੍ਰ. ਪ੍ਰਦੀਪ ਸਿੰਘ ਭਾਰਜ, ਸ੍ਰ. ਕੰਵਰਦੀਪ ਸਿੰਘ ਮਣਕੂ, ਸ੍ਰ. ਸਰਵਣ ਸਿੰਘ ਕਲਸੀ, ਸ੍ਰ. ਹਰਭਜਨ ਸਿੰਘ, ਸੰਤ ਕਰਤਾਰ ਸਿੰਘ, ਸ੍ਰ. ਗੁਰਸ਼ਰਣ ਸਿੰਘ, ਸ੍ਰ. ਸੁਖਦੇਵ ਸਿੰਘ ਵਾਲੀਆ, ਸ੍ਰ. ਭੁਪਿੰਦਰ ਸਿੰਘ ਮਾਨ ਵਲੋਂ ਕੀਤੀ ਗਈ| ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੁਗਿੰਦਰ ਸਿੰਘ ਸੌਂਧੀ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਗਿੱਲ, ਸ੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਹਲਕਾ ਇੰਚਾਰਜ ਸ੍ਰ. ਤੇਜਿੰਦਰਪਾਲ ਸਿੰਘ ਸਿੱਧੂ(ਸਾਬਕਾ ਡੀ.ਸੀ) ਸ੍ਰ. ਨਰਿੰਦਰ ਸਿੰਘ ਸੰਧੂ ,ਸ੍ਰ. ਦਰਸ਼ਨ ਸਿੰਘ ਕਲਸੀ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਭੁੱਲਰ, ਸ੍ਰ. ਪਰਮਜੀਤ ਸਿੰਘ ਨਾਗੀ, ਸ੍ਰ. ਬਹਾਦਰ ਸਿੰਘ, ਕੈਬਨਿਟ ਮੰਤਰੀ ਸ.ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਸ੍ਰ. ਕੰਵਰਬੀਰ ਸਿੰਘ ਸਿੱਧੂ, ਸ੍ਰ. ਬਾਲਾ ਸਿੰਘ, ਸ੍ਰ. ਕਰਮ ਸਿੰਘ ਬਬਰਾ, ਸ੍ਰ. ਗੁਰਪ੍ਰੀਤ ਸਿੰਘ ਗਾਹਲਾ, ਸ੍ਰ. ਦਰਸ਼ਨ ਸਿੰਘ, ਇੰਜ.ਪਵਿੱਤਰ ਸਿੰਘ ਵਿਰਦੀ, ਸ. ਸੁਰਿੰਦਰ ਸਿੰਘ, ਸ. ਸਵਿੰਦਰ ਸਿੰਘ ਖੋਖਰ, ਬਿਲਡਿੰਗ ਕੰਟਰੈਕਟਰ ਯੂਨੀਅਨ ਮੁਹਾਲੀ ਦੇ ਪ੍ਰਧਾਨ ਸ.ਨਿਰਮਲ ਸਿੰਘ ਸੱਭਰਵਾਲ ਅਤੇ ਚੰਡੀਗੜ੍ਹ ਯੂਨੀਅਨ ਦੇ ਪ੍ਰਧਾਨ ਸ੍ਰ.ਦਵਿੰਦਰ ਸਿੰਘ ਵਿਰਕ, ਸ੍ਰ. ਅਮਰਜੀਤ ਸਿੰਘ ਖੁਰਲ, ਸ੍ਰ. ਅਮਰਜੀਤ ਸਿੰਘ ਉਸਾਹਨ, ਸ੍ਰ. ਜਸਪਾਲ ਸਿੰਘ ਵਿਰਕ, ਸ੍ਰ. ਬਲਵਿੰਦਰ ਸਿੰਘ ਕਲਸੀ, ਸ੍ਰ. ਤੇਜਿੰਦਰ ਸਿੰਘ ਬੰਸਲ, ਸ੍ਰ. ਤਰਸੇਮ ਸਿੰੰਘ, ਸ੍ਰ. ਜਗਤਾਰ ਸਿੰਘ, ਸ੍ਰ. ਪਿਆਰਾ ਸਿੰਘ, ਸ੍ਰ. ਮਨਜੀਤ ਸਿੰਘ ਕਲਸੀ ਵਲੋਂ ਯੋਗਦਾਨ ਪਾਇਆ ਗਿਆ| ਇਸ ਮੌਕੇ ਕੌਂਸਲ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਹਰਿਆਵਲ ਵਾਸਤੇ ਮੁਫਤ ਬੂਟੇ ਵੰਡੇ ਗਏ|
ਇਸੇ ਦੌਰਾਨ ਗੁਰਮਤਿ ਵਿਚਾਰ ਸਭਾ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਕਰਮਚਾਰੀਆਂ ਵਲੋਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰ. ਬਲਦੇਵ ਸਿੰਘ ਦੀ ਅਗਵਾਈ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਸਭਾ ਦੇ ਪ੍ਰੈੱਸ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਬੋਰਡ ਦੇ ਮੁਲਾਜਮਾਂ ਦੇ ਸਹਿਯੋਗ ਨਾਲ ਇਹ ਛਬੀਲ ਲਗਾਈ ਜਾਂਦੀ ਹੈ ਅਤੇ ਇਸ ਸਾਲ ਵੀ ਮੁਲਾਜਮਾਂ ਵਲੋਂ ਭਰਵਾਂ ਸਹਿਯੋਗ ਪ੍ਰਾਪਤ ਹੋਇਆ ਹੈ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਸੁਨੀਲ ਅਰੋੜਾ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ , ਸਭਾ ਦੇ ਪ੍ਰਧਾਨ ਹਰਪਾਲ ਸਿੰਘ, ਜਨਰਲ ਸਕੱਤਰ ਜਸਵਿੰਦਰ ਸਿੰਘ ਜੱਸੀ ਅਤੇ ਖਜਾਨਚੀ ਪ੍ਰਿਤਪਾਲ ਸਿੰਘ ਸਮੇਤ ਸਭਾ ਦੇ ਸਾਰੇ ਮੈਂਬਰ ਹਾਜਿਰ ਸਨ|
ਇਸੇ ਦੌਰਾਨ ਮੋਟਰ ਮਾਰਕੀਟ ਫੇਜ਼ 1 ਵਲੋਂ ਪਿੰਡ ਮੁਹਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਨਾਲ ਹੀ ਛੋਲੇ ਅਤੇ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ| ਛਬੀਲ ਦੀ ਸ਼ੁਰੂਆਤ ਮੌਕੇ ਬਾਬਾ ਅਵਤਾਰ ਸਿੰਘ ਵਲੋਂ ਅਰਦਾਸ ਕੀਤੀ ਗਈ| ਇਸ ਮੌਕੇ ਮੋਟਰ ਮਾਰਕੀਟ ਦੇ ਪ੍ਰਧਾਨ ਫੌਜਾ ਸਿੰਘ, ਅਮਨਦੀਪ ਸਿੰਘ ਆਬਿਆਣਾ, ਜਸਬੀਰ ਸਿੰਘ, ਚਰਨਵੀਰ ਸਿੰਘ ਬੰਟੀ, ਵਰਿੰਦਰ ਸਿੰਘ ਆਨੰਦ, ਬਲਦੇਵ ਕੁਮਾਰ, ਅਵਤਾਰ ਸਿੰਘ ਤਾਰੀ, ਅਮਨਦੀਪ ਸਿੰਘ ਸੈਣੀ, ਰੈਜੀਡੇਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 71 ਦੇ ਪ੍ਰਧਾਨ ਨਿਰਮਲ ਸਿੰਘ ਪੂਨੀਆ, ਮੁਹਾਲੀ ਵਪਾਰ ਮੰਡਲ ਦੇ ਪ੍ਰਧਾਲ ਸ੍ਰ. ਵਿਨੀਤ ਵਰਮਾ, ਚੇਅਰਮੈਨ ਸ਼ੀਤਲ ਸਿੰਘ, ਮੁੱਖ ਸਰਪ੍ਰਸਤ ਕੁਲਵੰਤ ਸਿੰਘ ਚੌਧਰੀ ਅਤੇ ਸੀਨੀ. ਮੀਤ ਪ੍ਰਧਾਨ ਅਕਵਿੰਦਰ ਸਿੰਘ ਹਾਜਿਰ ਸਨ|
ਇਸੇ ਦੌਰਾਨ ਫੇਜ਼ 3 ਵਿੱਚ ਜਨਤਾ ਮਾਰਕਿਟ ਵੈਲਫੇਅਰ ਐਸੋਸੀਏਸ਼ਨ ਵਲੋਂ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਛੋਲਿਆਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਵੀ ਲਗਾਇਆ ਗਿਆ| ਇਸ ਮੌਕੇ ਸ੍ਰ. ਹਰਮਨਪ੍ਰੀਤ ਸਿੰਘ ਦੇ ਪਿਤਾ ਦਲਜੀਤ ਸਿੰਘ ਵਾਲੀਆ, ਨਾਨਕ ਸਿੰਘ, ਇੰਦਰਪ੍ਰੀਤ ਸਿੰਘ ਟਿੰਕੂ, ਪਰਮਿੰਦਰ ਸਿੰਘ ਬਿੰਦਾ, ਜਨਕ ਕੁਮਾਰ, ਬਲਕਾਰ ਸਿੰਘ, ਰਿੰਕੂ ਚਾਵਲਾ, ਬੋਬੀ ਚਾਵਲਾ, ਸੈਮੀ ਸਿੰਘ, ਗੁਰਕਿਰਤ ਸਿੰਘ, ਸੰਨੀ ਮੌਂਗਾ ਅਤੇ ਹੋਰ ਦੁਕਾਨਦਾਰ ਹਾਜਿਰ ਸਨ|

Leave a Reply

Your email address will not be published. Required fields are marked *