ਸ਼ਹਿਰ ਵਿੱਚ 22 ਅਤੇ 23 ਮਾਰਚ ਨੂੰ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ

ਐਸ ਏ ਐਸ ਨਗਰ, 21 ਮਾਰਚ (ਸ.ਬ.) ਮੁਹਾਲੀ ਵਿੱਚ 22 ਅਤੇ 23 ਮਾਰਚ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਵਾਟਰ ਸਪਲਾਈ ਸਕੀਮ ਫੇਜ਼ 3 ਦੀ ਚੰਡੀਗੜ੍ਹ (ਕਜੌਲੀ) ਦੀ ਮੇਨ ਪਾਇਪ ਲਾਈਨ ਰਿਪੇਅਰ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਵਲੋਂ ਪਾਣੀ ਬੰਦੀ ਲਈ ਗਈ ਹੈ, ਜਿਸ ਕਾਰਨ ਅੱਜ ਰਾਤ (21 ਮਾਰਚ ਦੀ ਰਾਤ) ਤੋਂ 23 ਮਾਰਚ ਰਾਤ 12 ਵਜੇ ਤਕ ਵਾਟਰ ਸਪਲਾਈ ਸਕੀਮ ਫੇਜ਼ 3 ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ| ਇਸ ਲਈ ਮੁਹਾਲੀ ਸ਼ਹਿਰ ਵਿੱਚ ਸੈਕਟਰ 70-71, ਪਿੰਡ ਮਟੌਰ, ਸ਼ਾਹੀ ਮਾਜਰਾ, ਫੇਜ਼ 9,10,11 ਅਤੇ ਉਦਯੋਗਿਕ ਖੇਤਰ ਫੇਜ਼ 1 ਤੋਂ ਫੇਜ਼ 5 ਮੁਹਾਲੀ ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ| ਉਹਨਾਂ ਦੱਸਿਆ ਕਿ 22 ਮਾਰਚ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਉਪਲਧਤਾ ਮੁਤਾਬਿਕ ਪਾਣੀ ਦੀ ਸਪਲਾਈ ਹੋਵੇਗੀ|
23 ਮਾਰਚ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਉਪਲਬਧਤਾ ਮੁਤਾਬਿਕ ਪਾਣੀ ਦੀ ਸਪਲਾਈ ਹੋਵੇਗੀ|

Leave a Reply

Your email address will not be published. Required fields are marked *