ਸ਼ਹੀਦਾਂ ਦੀ ਸੋਚ ਤੇ ਅਮਲ ਕਰਨ ਦੀ ਲੋੜ : ਸੁਖਵਿੰਦਰ ਸਿੰਘ ਗੋਲਡੀ

ਐਸ ਏ ਐਸ ਨਗਰ, 23 ਮਾਰਚ (ਸ.ਬ.) ਸ਼ਹੀਦ ਸਾਡੇ ਦੇਸ਼ ਦਾ ਵੱਡਮੁਲਾ ਸਰਮਾਇਆ ਹਨ, ਲੋੜ ਤਾਂ ਉਹਨਾਂ ਦੀ ਸੋਚ ਤੇ ਅਮਲ ਕਰਨ ਦੀ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸ੍ਰ. ਸੁਖਵਿੰਦਰ ਸਿੰਘ ਗੋਲਡੀ ਨੇ ਅੱਜ ਇੱਥੇ ਸੰਬੋਧਨ ਕਰਦਿਆਂ ਕੀਤਾ| ਉਹ ਸਥਾਨਕ ਫੇਜ਼ 1 ਵਿੱਚ ਭਾਜਪਾ ਦੇ ਮੰਡਲ ਪ੍ਰਧਾਨ ਅਨਿਲ ਕੁਮਾਰ ਗੁਡੂ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ|
ਉਹਨਾਂ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਕਾਰਨ ਭਾਰਤ ਆਜਾਦ ਹੋਇਆ ਤੇ ਭਾਰਤ ਵਾਸੀ ਆਜਾਦੀ ਦਾ ਸੁੱਖ ਮਾਣ ਰਹੇ ਹਨ| ਉਹਨਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਉਹਨਾਂ ਦੀ ਸੋਚ ਤੇ ਪਹਿਰਾ ਦਿਤਾ ਜਾਵੇ|
ਇਸ ਮੌਕੇ ਕੌਂਸਲਰ ਅਰੁਣ ਸ਼ਰਮਾ, ਕੌਸਲਰ ਅਸ਼ੋਕ ਝਾ, ਸੀਨੀਅਰ ਆਗੂ ਉਮਾ ਕਾਂਤ ਤਿਵਾਰੀ, ਕਿਰਨ ਗੁਪਤਾ, ਵਰਿੰਦਰ ਕੋਛੜ, ਸ੍ਰ. ਬਚਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *