ਸ਼ਹੀਦਾਂ ਦੇ ਸੁਪਨੇ ਨਹੀਂ ਹੋਏ ਸਾਕਾਰ: ਕਾਹਲੋਂ

ਐਸ. ਏ. ਐਸ. ਨਗਰ, 16 ਨਵੰਬਰ (ਭਗਵੰਤ ਸਿੰਘ ਬੇਦੀ) ਦੇਸ਼ ਦੀ ਆਜ਼ਾਦੀ ਦੇ 70 ਸਾਲ ਬੀਤ ਜਾਣ ਤੇ ਵੀ ਦੇਸ਼ ਦੇ ਕਿਸਾਨ ਅਤੇ ਮਜਦੂਰ ਦੀ ਜ਼ਿੰਦਗੀ ਨਹੀਂ ਸੁਧਰੀ ਹੈ| ਦੇਸ਼ ਨੂੰ ਅਨਾਜ ਵਲੋਂ ਪੈਰਾਂ ਤੇ ਖੜੇ ਕਰਨ ਵਾਲੇ ਕਿਸਾਨ ਦੀ ਆਰਥਿਕ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ ਅਤੇ ਆਰਥਿਕ ਕਾਰਨਾਂ ਕਰਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਇਸ ਤਰ੍ਹਾਂ ਦੇਸ਼ ਦੇ ਮਜਦੂਰ ਦੀ ਹਾਲਤ ਵੀ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ| ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਜਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਸ਼ਹੀਦ ਕਰਤਾਰ ਸਰਾਭਾ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਜਲੀ ਭੇਂਟ ਕਰਦਿਆਂ ਪੇਸ਼ ਕੀਤੇ| ਸ੍ਰ. ਕਾਹਲੋਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਵਾਮੀ ਨਾਥਨ ਰਿਪੋਰਟ ਲਾਗੂ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦੀ ਆਰਥਿਕ ਹਾਲਤ ਸੁਧਰ ਨਹੀਂ ਸਕਦੀ ਅਤੇ ਕਿਸਾਨ ਦੀ ਮਾੜੀ ਆਰਥਿਕ ਹਾਲਾਤ ਦਾ ਮਾਰੂ ਅਸਰ ਖੇਤ ਮਜ਼ਦੂਰ ਤੇ ਵੀ ਪੈ ਰਿਹਾ ਹੈ| ਸ੍ਰ. ਕਾਹਲੋਂ ਨੇ ਕਿਹਾ ਕਿ ਕਿਸਾਨੀ/ਮਜ਼ਦੂਰ ਨੂੰ ਕਾਰਪੋਰੇਟ ਘਰਾਣਿਆਂ ਦੀ ਮਾਰ ਤੋਂ ਬਚਾਇਆ ਜਾਵੇ| ਉਹਨਾਂ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ੍ਰ. ਕਰਤਾਰ ਸਿੰਘ ਸਰਾਭਾ ਦੀ ਜੀਵਨੀ ਅਤੇ ਦੇਸ਼ ਦੀ ਆਜ਼ਾਦੀ ਲਹਿਰ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ|
ਇਸ ਮੌਕੇ ਆਰ ਪੀ ਸ਼ਰਮਾ, ਕਮਲਜੀਤ ਸਿੰਘ ਰੂਬੀ, ਅਰੁਣ ਸ਼ਰਮਾ ਅਤੇ ਬੌਬੀ ਕੰਬੋਜ (ਸਾਰੇ ਕੌਂਸਲਰ), ਸੀਨੀਅਰ ਅਕਾਲੀ ਆਗੂ ਕਰਮ ਸਿੰਘ ਬੱਬਰਾ, ਪੰਜਾਬ ਸਿੰਘ ਕੰਗ , ਹਰਿੰਦਰ ਸਿੰਘ ਕਹਿਰਾ, ਗੁਰਜੀਤ ਸਿੰਘ ਮੱਲੀ, ਅਰਵਿੰਦਰ ਸਿੰਘ ਸ਼ਾਮਪੁਰਾ, ਰਵਿੰਦਰ ਸਿੰਘ ਘੋਤਰਾ, ਪ੍ਰਤਿਪਾਲ ਸਿੰਘ, ਨਾਜਰ ਸਿੰਘ ਟਿਵਾਣਾ, ਰਾਜਵੀਰ ਸਿੰਘ ਮੱਕੜ ਸਮੇਤ ਕਈ ਅਕਾਲੀ ਵਰਕਰ ਅਤੇ ਆਗੂ ਸ਼ਾਮਿਲ ਸਨ|

Leave a Reply

Your email address will not be published. Required fields are marked *