ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਲਾਏ

ਜੀਰਕਪੁਰ, 27 ਦਸੰਬਰ (ਸ.ਬ.) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਪੁੱਤਰਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਵੱਲੋਂ ਧਰਮ ਦੀ ਖਾਤਰ ਦਿੱਤੀ ਕੁਰਬਾਨੀ ਨੂੰ ਸਮਰਪਿਤ ਜੀਰਕਪੁਰ ਅਤੇ ਇਲਾਕੇ ਦੇ ਨੇੜੇ ਪਿੰਡਾਂ ਵੱਲੋਂ ਥਾਂ-ਥਾਂ ਗੁਰੂ ਦੇ ਲੰਗਰ ਲਾਏ ਗਏ|
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦਿਆਲਪੁਰਾ ਦੀ ਨੌਜਵਾਨ ਸਭਾ ਵੱਲੋਂ ਪਿੰਡ ਦੇ ਸਹਿਯੋਗ ਨਾਲ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਕੁਰਬਾਨੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦਿਆਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਗੁਰੂ ਦਾ ਲੰਗਰ ਲਾਇਆ ਗਿਆ| ਇਸੇ ਤਰ੍ਹਾਂ ਹੀ ਗੁਰੂਦਵਾਰਾ ਨਾਭਾ ਸਾਹਿਬ ਪਾਤਸ਼ਾਹੀ ਨੌਵੀ ਅਤੇ ਦਸਵੀਂ ਗੁਰਦਵਾਰਾ ਬੁੱਢਾ ਦਲ ਲੋਹਗੜ੍ਹ ਅਤੇ ਮੁੱਖ ਬਾਜ਼ਾਰ ਜ਼ੀਰਕਪੁਰ ਵਿਖੇ ਕਈ ਲੰਗਰ ਲਾਏ ਗਏ|

Leave a Reply

Your email address will not be published. Required fields are marked *