ਸ਼ਹੀਦੀ ਦਿਵਸ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਲਗਾਈ

ਖਰੜ, 23 ਮਾਰਚ (ਸ.ਬ.) ਭਗਤ ਸਿੰਘ ਨੇ ਸਮਝ ਲਿਆ ਸੀ ਕਿ ਗੁਲਾਮੀ ਕਿਸੇ ਦੇਸ ਜਾਂ ਕੌਮ ਦੀ ‘ਤਕਦੀਰ’ ਵਿੱਚ ਨਹੀਂ ਲਿਖੀ ਹੁੰਦੀ, ਸਗੋਂ ਖੁਦ ਲੈਣੀ ਪੈਂਦੀ ਹੈ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਦੇ ਸਹੀਦੀ ਦਿਵਸ ਨੂੰ ਸਮਰਪਿਤ ਖਰੜ ਹਸਪਤਾਲ਼ ਦੇ ਗੇਟ ਅੱਗੇ ਲਗਾਈ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਮੌਕੇ ਤਰਕਸ਼ੀਲ ਆਗੂ ਪ੍ਰਿੰਸੀਪਲ ਗੁਰਮੀਤ ਖਰੜ ਨੇ ਕੀਤਾ|
ਇਸ ਮੌਕੇ ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਦੇਸ਼ ਦੇ ਸ਼ਹਿਰਾਂ ਵਿਚਲੇ ਪਾਸ਼ ਇਲਾਕਿਆਂ ਵਿੱਚ ਆਲੀਸ਼ਾਨ ਬੰਗਲੇ ਉਸਰ ਰਹੇ ਹਨ| ਵੱਡੇ ਧਨਾਢਾਂ ਵੱਲੋਂ ਕਈ ਕਈ ਏਕੜਾਂ ਵਿੱਚ ਵਿਸ਼ਾਲ ਫਾਰਮ ਹਾਊਸ ਬਣਾਏ ਜਾ ਰਹੇ ਹਨ| ਦੂਜੇ ਪਾਸੇ ਗਰੀਬਾਂ ਦੀਆਂ ਝੁੱਗੀਆਂ-ਝੌਪੜੀਆਂ ਵੀ ਖੁੰਭਾਂ ਵਾਂਗ ਵਧ-ਫੁੱਲ ਰਹੀਆਂ ਹਨ| ਦਿਨ ਰਾਤ ਹੱਡ-ਭੰਨਵੀਂ ਮਿਹਨਤ ਕਰਨ ਤੋਂ ਬਾਅਦ ਰਾਤ ਵੇਲੇ ਬੰਦ ਦੁਕਾਨਾਂ ਮੂਹਰੇ, ਰੇਲਵੇ ਲਾਇਨਾਂ ਦੇ ਕਿਨਾਰੇ, ਫਲਾਈਓਵਰਾਂ ਦੇ ਹੇਠ, ਸੜਕਾਂ-ਫੁੱਟਪਾਥਾਂ ਉੱਤੇ ਸੌਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ| ਉਨ੍ਹਾਂ ਸਵਾਲ ਕੀਤਾ ਕੀ ਏਹੀ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦਾ ਸਮਾਜ ਹੈ?
ਇਸ ਮੌਕੇ ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ, ਜਗਵਿੰਦਰ ਸਿੰਬਲ਼ ਮਾਜਰਾ, ਗਿਆਨ ਸਿੰਘ, ਸੁਰਿੰਦਰ ਸਿੰਬਲ਼ਮਾਜਰਾ ਵੀ ਮੌਜੂਦ ਸਨ|

Leave a Reply

Your email address will not be published. Required fields are marked *