ਸ਼ਹੀਦੀ ਦਿਹਾੜੇ ਸਬੰਧੀ ਪ੍ਰੋਗਰਾਮ 29 ਨੂੰ

ਐਸ. ਏ. ਐਸ. ਨਗਰ, 21 ਜੁਲਾਈ (ਸ.ਬ.) ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਤੇ ਇੱਕ ਪ੍ਰੋਗਰਾਮ ਮੁਹਾਲੀ ਸ਼ਹੀਦ ਊਧਮ ਸਿੰਘ ਭਵਨ ਵਿਖੇ 29 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਭਵਨ ਮੁਹਾਲੀ ਵਿਖੇ ਕਰਵਾਇਆ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਬੌਬੀ ਕੰਬੋਜ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਲਾਲ ਸਿੰਘ ਜੀ ਸਾਬਕਾ ਕੈਬਨਿਟ ਮੰਤਰੀ ਚੇਅਰਮੈਨ ਮੰਡੀਕਰਨ ਬੋਰਡ ਪੰਜਾਬ , ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਪੰਜਾਬ, ਸਰਦਾਰ ਬਲਵੀਰ ਸਿੰਘ ਸਿੱਧ ਕੈਬਨਿਟ ਮੰਤਰੀ ਪੰਜਾਬ, ਹੰਸ ਰਾਜ ਜੋਸ਼ਨ ਸਾਬਕਾ ਕੈਪਟਨ ਮੰਤਰੀ, ਹਰਦਿਆਲ ਸਿੰਘ ਕੰਬੋਜ ਐਮ ਐਲ ਏ, ਸ੍ਰੀ ਮਦਨ ਲਾਲ ਜੀ ਐਮ ਐਲ ਏ ਪਹੁੰਚਣਗੇ| ਇਸ ਮੌਕੇ ਹਰਮੀਤ ਕੰਬੋਜ, ਪੰਮਾ ਪ੍ਰਧਾਨ ਪੰਜਾਬ , ਜੋਗਿੰਦਰ ਪਾਲ ਭਾਟਾ, ਦੌਲਤ ਰਾਮ ਪਟਵਾਰੀ, ਕੇਵਲ ਕੰਬੋਜ ਹਾਜ਼ਰ ਸਨ|

Leave a Reply

Your email address will not be published. Required fields are marked *