ਸ਼ਹੀਦ ਉਧਮ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਟਿਕਰੀ ਬਾਰਡਰ ਤੇ ਖੂਨਦਾਨ ਕੈਂਪ ਲਗਾਇਆ

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਅੰਤਰਾਸ਼ਟਰੀ ਸਰਵ ਕੰਬੋਜ ਸਮਾਜ ਦਿੱਲੀ ਦੀ ਟੀਮ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਪਕੋੜਾ ਚੋਂਕ ਟਿਕਰੀ ਬਾਰਡਰ ਦਿੱਲੀ ਵਿਖੇ ਲਗਾਇਆ ਗਿਆ ਜਿਸਦੀ ਅਗਵਾਈ ਸ਼ਹੀਦ ਊਧਮ ਸਿੰਘ ਕਲੱਬ, ਦਿੱਲੀ ਯੁਨਿਟ ਦੇ ਪ੍ਰਧਾਨ ਰਾਜੇਸ਼ ਹਾਂਡਾ ਅਤੇ ਨਰੇਸ਼ ਹਾਂਡਾ ਵਲੋਂ ਕੀਤੀ ਗਈ।
ਇਸ ਮੌਕੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਬੋਬੀ ਕੰਬੋਜ ਤੋਂ ਇਲਾਵਾ ਮੰਚ ਦੇ ਆਗੂ ਜੁਗਿੰਦਰ ਪਾਲ ਭਾਟਾ, ਕੇਵਲ ਕੰਬੋਜ, ਜਸਵਿੰਦਰ ਸਿੰਘ, ਅਨੀਸ਼ ਕੰਬੋਜ, ਨਵੀ ਕੰਬੋਜ, ਐਡਵੋਕੇਟ ਅਸ਼ੋਕ ਸਾਮਾ, ਸੁਖਦੇਵ ਬੱਟੀ ਅਤੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਟੀਮ ਵਲੋਂ ਟਿਕਰੀ ਬਾਰਡਰ ਤੇ ਪਹੁੰਚ ਕੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਖੁਨਦਾਨ ਕੀਤਾ ਗਿਆ। ਇਸ ਮੌਕੇ 200 ਤੋਂ ਵੱਧ ਖੁਨਦਾਨੀਆ ਵਲੋ ਖੁਨ ਦਾਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬੌਬੀ ਕੰਬੋਜ ਨੇ ਕਿਹਾ ਕਿ ਸਾਰਿਆਂ ਨੂੰ ਸ਼ਹੀਦ ਉਧਮ ਸਿੰਘ ਜੀ ਦੇ ਜੀਵਨ ਤੋ ਸੇਧ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਆਪਣੇ ਦੇਸ਼ ਦੀ ਅਣਖ ਖਾਤਰ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਸਬਰ ਸੰਤੋਖ ਅਤੇ ਦਿ੍ਰੜ ਇਰਾਦਾ ਰੱਖ ਕੇ ਨਿਹੱਥੇ ਭਾਰਤੀਆ ਦਾ ਜਲਿਆਵਾਲਾ ਬਾਗ ਵਿੱਚ ਨਰਸੰਹਾਰ ਕਰਨ ਵਾਲੇ ਮਾਈਕਲ ਉਡਾਇਰ ਨੂੰ ਮੌਤ ਦੇ ਘਾਟ ਉਤਾਰਿਆ। ਇਸ ਮੌਕੇ ਸੰਸਥਾ ਵਲੋ ਕਿਸਾਨਾਂ ਦੇ ਸਰਦੀ ਤੋਂ ਬਚਨ ਲਈ ਹਰ ਤਰ੍ਹਾਂ ਦੇ ਗਰਮ ਕਪਆਂਿ ਦੀ ਸੇਵਾ ਕੀਤੀ ਗਈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਦੇਸ਼ ਦੇ ਅੰਨਦਾਤੇ ਦੀਆਂ ਮੰਗਾਂ ਮੰਨ ਕੇ ਖੇਤੀ ਕਾਨੂੰਨ ਰੱਦ ਕਰੇ ਤਾਂ ਜੋ ਕਿਸਾਨ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਪਰਤਣ। ਇਸ ਮੌਕੇ ਨਰੇਸ਼ ਹਾਡਾ, ਹਰਬੰਸ ਕੰਬੋਜ, ਰਵੀ ਭੋਲਾ, ਗੋਸਵਾਮੀ ਲਾਇਨਸ ਕਲਬ ਦਿੱਲੀ ਅਤੇ ਹੋਰ ਪ੍ਰਬੰਧਕ ਹਾਜਰ ਸਨ।

Leave a Reply

Your email address will not be published. Required fields are marked *