ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਬਟਾਲਾ, 29 ਸਤੰਬਰ (ਸ.ਬ.) ਸਿਟੀਜਨ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ 156 ਅਰਬਨ ਅਸਟੇਟ ਵਿਖੇ ਮਨਾਇਆ ਗਿਆ ਜਿਸਦੀ ਪ੍ਰਧਾਨਗੀ ਫੋਰਮ ਦੇ ਪ੍ਰਧਾਨ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਕੀਤੀ| ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ ਗਿੱਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨ ਲਈ ਸਭ ਤੋਂ ਜਰੂਰੀ ਹੈ ਕਿ ਅਸੀਂ ਆਪਣੀ ਸੋਚ ਨੂੰ ਨਿੱਜੀ ਜ਼ਿੰਦਗੀ ਦੇ ਨਾਲ ਨਾਲ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਆਪਣਾ ਯੋਗਦਾਨ ਪਾਈਏ|
ਇਸ ਮੌਕੇ ਪ੍ਰਿੰਸੀਪਲ ਪਿਆਰਾ ਸਿੰਘ ਟਾਂਡਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਕਰਨਾ ਚਾਹੀਦਾ ਹੈ| ਲੋਕ-ਕਵੀ ਸ੍ਰੀ ਵਿਜੇ ਅਗਨੀਹੋਤਰੀ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਆਪਣੀ ਇਕ ਕਵਿਤਾ ਪੜ੍ਹੀ| ਮਾਸਟਰ ਰਤਨ ਲਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਭਰ ਜਵਾਨੀ ਵਿੱਚ ਜਿਹੜੀ ਕੁਰਬਾਨੀ ਦਿੱਤੀ ਉਸਤੇ ਸਾਡਾ ਦੇਸ਼ ਉਹਨਾਂ ਉੱਪਰ ਬਹੁਤ ਮਾਣ ਕਰਦਾ ਹੈ|
ਇਸ ਮੌਕੇ ਨੀਲਮ ਮਹਾਜਨ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਬਲਦੇਵ ਸਿੰਘ ਚਾਹਲ, ਸ੍ਰੀ ਓਮ ਪ੍ਰਕਾਸ਼ ਹਾਂਡਾ, ਸ਼੍ਰੀ ਦੀਪਕ ਅਤੇ ਸ੍ਰ ਗੁਰਦੇਵ ਸਿੰਘ ਵੀ ਹਾਜ਼ਰ ਸਨ| ਫੋਰਮ ਦੇ ਜਨਰਲ ਸਕੱਤਰ ਸ੍ਰ ਰਣਜੀਤ ਸਿੰਘ ਗੁਰਾਇਆ ਵਲੋਂ ਆਏ ਮਹਿਮਾਲਾਂ ਦਾ ਧੰਨਵਾਦ ਕੀਤਾ ਗਿਆ|

Leave a Reply

Your email address will not be published. Required fields are marked *