ਸ਼ਹੀਦ ਔਰੰਗਜ਼ੇਬ ਦੇ ਘਰ ਪਹੁੰਚੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ

ਨਵੀਂ ਦਿੱਲੀਂ, 20 ਜੂਨ (ਸ.ਬ.) ਜੰਮੂ-ਕਸ਼ਮੀਰ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰਕ ਮੈਬਰਾਂ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ| ਉਹ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਸਥਿਤ ਔਰੰਗਜ਼ੇਬ ਦੇ ਘਰ ਗਈ| ਇਸ ਦੌਰਾਨ ਰੱਖਿਆ ਮੰਤਰੀ ਨੇ ਔਰੰਗਜ਼ੇਬ ਦੇ ਪਿਤਾ ਮੋਹਮੰਦ ਹਨੀਫ ਅਤੇ ਭਰਾ ਨਾਲ ਗੱਲ ਕੀਤੀ| ਰੱਖਿਆ ਮੰਤਰੀ ਨੇ ਕਿਹਾ ਕਿ ਔਰੰਗਜ਼ੇਬ ਵਰਗੇ ਸ਼ਹੀਦ ਅਤੇ ਉਨ੍ਹਾਂ ਦਾ ਪਰਿਵਾਰ ਮੇਰੇ ਲਈ ਪ੍ਰੇਰਣਾ ਹੈ| ਉਨ੍ਹਾਂ ਨੇ ਕਿਹਾ ਅਸੀਂ ਅਤੇ ਪੂਰਾ ਦੇਸ਼ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੇ ਹਾਂ| ਮੰਨਿਆ ਜਾ ਰਿਹਾ ਹੈ ਕਿ ਰਾਜ ਵਿੱਚ ਪੀ.ਡੀ.ਪੀ-ਬੀ.ਜੇ.ਪੀ ਦੇ ਗਠਜੋੜ ਵਾਲੀ ਸਰਕਾਰ ਡਿੱਗਣ ਅਤੇ ਰਾਜਪਾਲ ਸ਼ਾਸਨ ਲਾਗੂ ਹੋਣ ਦੇ ਬਾਅਦ ਰੱਖਿਆ ਮੰਤਰੀ ਇਸ ਦੌਰੇ ਵਿੱਚ ਅੱਤਵਾਦੀਆਂ ਖਿਲਾਫ ਸਖ਼ਤ ਰਵੱਈਆ ਅਪਣਾ ਰਹੀ ਹੈ| ਇਸ ਤੋਂ ਪਹਿਲੇ ਰੱਖਿਆ ਮੰਤਰੀ ਜਨਰਲ ਵਿਪਿਨ ਰਾਵਤ ਵੀ ਸ਼ਹੀਦ ਸੈਨਾ ਦੇ ਜਵਾਨ ਔਰੰਗਜ਼ੇਬ ਦੇ ਪਰਿਵਾਰਕ ਮੈਬਰਾਂ ਨਾਲ ਮਿਲੇ ਸਨ| ਔਰੰਗਜ਼ੇਬ ਸੈਨਾ ਦੀ ਰਾਸ਼ਟਰੀ ਰਾਇਫਲਸ ਦੇ ਜਵਾਨ ਸਨ| ਅੱਤਵਾਦੀਆਂ ਨੇ ਪੁਲਵਾਮਾ ਤੋਂ ਔਰੰਗਜ਼ੇਬ ਨੂੰ ਅਗਵਾ ਕਰ ਲਿਆ ਸੀ ਜਦੋਂ ਉਹ ਈਦ ਮਨਾਉਣ ਆਪਣੇ ਘਰ ਜਾ ਰਿਹਾ ਸੀ| ਇਸ ਦੇ ਬਾਅਦ 14 ਜੂਨ ਨੂੰ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਸੀ|
ਸੈਨਾ ਦੇ 44 ਰਾਸ਼ਟਰੀ ਰਾਇਫਲਸ ਦੇ ਜਵਾਨ ਔਰੰਗਜ਼ੇਬ ਨੂੰ ਬੀਤੇ ਦਿਨੋਂ ਅਗਵਾ ਕੀਤਾ ਗਿਆ ਸੀ, ਜਿਸ ਦੇ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ| ਅੱਤਵਾਦੀਆਂ ਨੇ ਉਸ ਸਮੇਂ ਔਰੰਗਜ਼ੇਬ ਨੂੰ ਅਗਵਾ ਕੀਤਾ ਜਦੋਂ ਉਹ ਈਦ ਦੀ ਛੁੱਟੀ ਲੈ ਕੇ ਆਪਣੇ ਘਰ ਪੁੰਛ ਜਾ ਰਿਹਾ ਸੀ| ਔਰੰਗਜ਼ੇਬ ਉਸ ਕਮਾਂਡੋ ਗਰੁੱਪ ਦਾ ਹਿੱਸਾ ਸੀ, ਜਿਸ ਨੇ ਹਿਜਬੁਲ ਕਮਾਂਡਰ ਸਮੀਰ ਟਾਇਗਰ ਨੂੰ ਮਾਰ ਸੁੱਟਿਆ ਸੀ| 16 ਜੂਨ ਨੂੰ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਸੀ|

Leave a Reply

Your email address will not be published. Required fields are marked *