ਸ਼ਹੀਦ ਚੰਦਰ ਸ਼ੇਖਰ ਆਜਾਦ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਐਸ ਏ ਐਸ ਨਗਰ,28 ਫਰਵਰੀ (ਸ. ਬ.) ਸ਼ਹੀਦ ਚੰਦਰ ਸ਼ੇਖਰ ਆਜਾਦ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਬ੍ਰਾਹਮਣ ਸਭਾ ਮੁਹਾਲੀ ਅਤੇ ਯੁਵਾ ਬ੍ਰਾਹਮਣ ਸਭਾ ਵਲੋਂ ਫੇਜ-4 ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਚ ਬਾ੍ਰਹਮਣ ਸਭਾ  ਦੇ ਪ੍ਰਧਾਨ ਸੰਜੀਵ ਵਿਸ਼ਸਟ ਅਤੇ ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਵਿਵੇਕ ਕ੍ਰਿਸ਼ਨ ਜੋਸ਼ੀ ਦੀ ਅਗਵਾਈ ਵਿਚ ਵਿਸ਼ੇਸ ਸਮਾਗਮ ਕਰਵਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਸ੍ਰੀ ਗਾਇਤਰੀ ਪਰਿਵਾਰ ਵਲੋਂ ਹਵਨ ਕਰਵਾਇਆ ਗਿਆ| ਇਸ ਉਪਰੰਤ ਵਿਰਾਟ ਨਗਰ ਬ੍ਰਹਮਰਿਸ਼ੀ ਕਾਲਜ ਦੀ ਚੇਅਰਪਰਸਨ ਡਾ ਅਮਰਿਤਾ ਵਲੋਂ ਸ਼ਹੀਦ ਚੰਦਰ ਸ਼ੇਖਰ ਆਜਾਦ ਦੀ ਜੀਵਨੀ ਉਪਰ ਚਾਣਨਾ ਪਾਇਆ ਗਿਆ ਅਤੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੁੰ ਨਿਹਾਲ ਕੀਤਾ|  ਇਸ ਮੌਕੇ ਸਰਘੀ ਕਲਾ ਕੇਂਦਰ ਮੁਹਾਲੀ ਵਲੋਂ ਨਾਟਕ ਪਰਵਾਨੇ ਲੇਖਕ ਅਤੇ  ਨਿਰਦੇਸਕ ਸੰਜੀਵਨ ਸਿੰਘ ਦੀ ਅਗਵਾਈ ਵਿਚ ਪੇਸ਼ ਕੀਤਾ ਗਿਆ|  ਇਸ ਨਾਟਕ ਵਿਚ ਕਲਾਕਾਰ ਕੁਕੂ ਦੀਵਾਨ ਨੇ ਸ਼ਹੀਦ ਚੰਦਰ ਸ਼ੇਖਰ ਆਜਾਦ ਦੀ ਭੂਮਿਕਾ ਨਿਭਾਈ|  ਇਸ ਮੌਕੇ ਬ੍ਰਾਹਮਣ ਸਭਾ ਮੁਹਾਲੀ ਅਤੇ ਯੁਵਾ ਬ੍ਰਾਹਮਣ ਸਭਾ ਮੁਹਾਲੀ ਵਲੋਂ ਮੁਹਾਲੀ ਦੇ ਸ਼ਹੀਦ ਹੋਏ ਅਨਿਲ ਕੁਮਾਰ ਸ਼ਰਮਾ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ,ਨਯਾ ਗਾਓਂ ਬ੍ਰਾਹਮਣ ਸਭਾ ਦੇ ਪ੍ਰਧਾਨ ਡਾ ਹਰਿੰਦਰ ਕੋਸ਼ਿਕ, ਵਿਜੈ ਸ਼ਰਮਾ, ਵਿਜੈ ਬਖਸੀ, ਡਾ ਅਸ਼ੀਸ ਵਸ਼ਿਸਟ, ਪਰਮਿੰਦਰ ਸ਼ਰਮਾ, ਪ੍ਰਵੀਨ ਸ਼ਰਮਾ, ਆਰ ਪੀ ਸ਼ਰਮਾ, ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਨਿਸ਼ਾਂਤ ਸ਼ਰਮਾ, ਰਮੇਸ਼ ਦੱਤ  ਅਤੇ ਹੋਰ ਮੈਂਬਰ ਤੇ             ਅਹੁਦੇਦਾਰ ਮੌਜੂਦ ਸਨ|

Leave a Reply

Your email address will not be published. Required fields are marked *