ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀ ਦਿੱਤੀ

ਖਰੜ, 27 ਫਰਵਰੀ (ਸ.ਬ.) ਅਜ਼ਾਦ ਵੈਲਫੇਅਰ ਸੁਸਾਇਟੀ ਖਰੜ ਵਲੋਂ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ ਨੂੰ ਉਹਨਾਂ ਦੀ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਕੀਤੀ ਗਈ ਇਸ ਮੌਕੇ ਰੋਹਿਤ ਮਿਸ਼ਰਾ ਚੇਅਰਮੈਨ ਅਜ਼ਾਦ           ਵੈਲਫੇਅਰ ਸੁਸਾਇਟੀ ਨੇ ਕਿਹਾ ਕਿ ਜਿਹਨਾਂ ਨੇ ਦੇਸ਼ ਲਈ ਜਾਨਾਂ ਵਾਰੀਆਂ ਤੇ ਸਾਨੂੰ ਅਜ਼ਾਦ ਦੇਸ਼ ਵਿਚ ਸਾਹ ਲੈਣ ਦਾ ਮਾਣ ਬਖਸ਼ਿਆ ਸਾਨੂੰ ਉਹਨਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਇਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਦੇਸ਼ ਦੀ ਸਾਡੇ ਲਈ ਕੀ ਅਹਿਮੀਅਤ ਹੈ| ਸਮਾਜਿਕ ਬੁਰਾਈਆਂ, ਕੁਰੀਤੀਆਂ ਅਤੇ ਅਨਿਆਏ ਦੇ ਖਿਲਾਫ ਲੜਣ ਦੀ ਤਾਕਤ ਮਿਲਦੀ ਹੈ ਅਤੇ ਦੇਸ਼ ਪ੍ਰੇਮ ਦੀ ਭਾਵਨਾ ਜਾਗਦੀ ਹੈ|  ਉਹਨਾਂ ਕਿਹਾ ਕਿ ਅਜ ਨਵੀਂ ਪੀੜ੍ਹੀ ਨੂੰ ਲੋੜ ਹੈ ਕਿ ਸਾਡੇ ਸ਼ਹੀਦਾਂ ਤੋਂ ਪ੍ਰੇਰਨਾ ਲਈ           ਜਾਵੇ ਅਤੇ ਅੱਜ ਵੀ ਸਾਡਾ ਮੁਲਕ              ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅੱਤਵਾਦ ਜਿਹੀਆਂ ਕੁਰੀਤੀਆਂ ਦਾ ਗੁਲਾਮ ਹੈ, ਉਸ ਤੋਂ ਅਜ਼ਾਦ ਕਰਵਾਇਆ ਜਾਵੇ|

Leave a Reply

Your email address will not be published. Required fields are marked *