ਸ਼ਹੀਦ ਫੌਜੀਆਂ ਨੂੰ ਸਮਰਪਿਤ ਖੂਨਦਾਨ ਕੈਂਪ ਮੌਕੇ 120 ਵਿਅਕਤੀਆਂ ਨੇ ਖੂਨਦਾਨ ਕੀਤਾ

ਯੂਥ ਆਫ ਪੰਜਾਬ ਵਲੋਂ ਚਲਾਈ ਜਾ ਰਹੀ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਤੀਜਾ ਕੈਂਪ ਲਗਾਇਆ
ਐਸ.ਏ.ਐਸ.ਨਗਰ, 29 ਜੂਨ (ਜਸਵਿੰਦਰ ਸਿੰਘ) ਸਮਾਜਸੇਵੀ ਸੰਸਥਾ ਯੂਥ ਆਫ ਪੰਜਾਬ ਵਲੋਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਸੱਤਿਆ ਨਾਰਾਇਣ ਮੰਦਿਰ ਮਟੌਰ ਵਿਖੇ ਚੀਨ ਦੇ ਨਾਲ ਵਿਵਾਦ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ| ਇਹ ਖੂਨਦਾਨ ਕੈਂਪ ਪੀ.ਜੀ.ਆਈ. ਦੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਲਗਾਇਆ ਗਿਆ|
ਸੰਸਥਾ ਦੇ ਖਜਾਨਚੀ ਵਿੱਕੀ ਮਨੌਲੀ ਨੇ ਦੱਸਿਆ ਕਿ ਕੈਂਪ ਦੌਰਾਨ ਵਿੱਚ 120 ਯੂਨਿਟ ਦੇ ਕਰੀਬ ਖੂਨ ਇੱਕਤਰ ਕੀਤਾ ਗਿਆ| ਉਹਨਾਂ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ ਸਰਕਾਰ ਵਲੋਂ ਕੋਰੋਨਾ ਸਬੰਧੀ ਦਿੱਤੀਆਂ ਗਈਆਂ ਹਿਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਗਈ ਅਤੇ ਸ਼ੋਸ਼ਲ ਡਿਸਟੈਂਸਿੰਗ ਦਾ ਖਾਸ ਤੌਰ ਤੇ ਖਿਆਲ ਰੱਖਿਆ ਗਿਆ|
ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸੰਸਥਾ ਵਲੋਂ ਲੜੀਵਾਰ ਖੂਨਦਾਨ ਕੈਂਪਾਂ ਦੇ ਆਯੋਜਨ ਤਹਿਤ ਇਹ ਤੀਜਾ ਖੂਨਦਾਨ ਕੈਂਪ ਮੁਹਾਲੀ ਵਿੱਚ ਲਗਾਇਆ ਗਿਆ ਹੈ| ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹਸਪਤਾਲਾਂ ਵਿੱਚ ਖੂਨ ਦੀ ਆ ਰਹੀ ਕਮੀ ਨੂੰ ਪੂਰਾ ਕਰਨ ਲਈ ਸੰਸਥਾ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਪਹਿਲਾਂ ਖੂਨਦਾਨ ਕੈਂਪ ਕੁਰਾਲੀ ਵਿਖੇ, ਦੂਜਾ ਬਲਾਕ ਮਾਜਰੀ ਅਤੇ ਤੀਜਾ ਮਟੌਰ ਜਿਲਾ ਮੁਹਾਲੀ ਵਿਖੇ ਲਗਾਇਆ ਗਿਆ ਹੈ|
ਇਸ ਮੌਕੇ ਯੂਥ ਆਫ ਪੰਜਾਬ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖੂਨਦਾਨ ਕੈਂਪ ਦੀ ਸਮਾਪਤੀ ਉਪਰੰਤ ਪੀ.ਜੀ.ਆਈ. ਦੀ ਮੈਡੀਕਲ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੁਹਾਲੀ, ਜਰਨਲ ਸਕੱਤਰ ਲੱਕੀ ਕਲਸੀ, ਗੋਲਡੀ ਜੈਸਵਾਲ, ਰਾਜ ਕੌਰ ਗਿੱਲ, ਜਿਲਾ ਪ੍ਰਧਾਨ ਗੁਰਜੀਤ ਮਟੌਰ, ਪ੍ਰੈਸ ਸਕੱਤਰ ਕਾਕਾ ਰਣਜੀਤ, ਗਾਇਕ ਇੰਦਰਾਂ ਢਿੱਲੋਂ, ਗਾਇਕ ਹਰਭਜਨ ਸ਼ੇਰਾ, ਸੋਨੂੰ ਬੈਦਵਾਨ, ਸਤਵੀਰ ਧਨੋਆ, ਇਸ਼ਾਂਤ ਮੁਹਾਲੀ, ਗੁਰਬਖਸ਼ ਬਾਵਾ, ਨਰਿੰਦਰ ਵਤਸ, ਰਵੀ ਅਰੋੜਾ, ਅਮਰੀਕ ਸਰਪੰਚ, ਸਾਹਿਲ ਖਾਨ, ਪ੍ਰਭ ਬੈਦਵਾਨ, ਰਣਦੀਪ ਬੈਦਵਾਨ, ਸੁੱਖਾ ਬੈਦਵਾਨ, ਬਲਵਿੰਦਰ ਸਿੰਘ, ਜਸਪਾਲ ਐਮ.ਸੀ., ਗੁਰਤੇਜ ਸਿੰਘ ਪੰਨੂੰ, ਬਿੰਦਰਾ ਬੈਦਵਾਨ ਐਮ.ਸੀ., ਤਰਨਜੋਤ ਜੀ.ਸੀ. ਕਲੱਬ, ਰਵਿੰਦਰ ਲਾਡੀ, ਸ਼ਰਨਦੀਪ ਸਿੰਘ ਚੱਕਲ ਅਤੇ ਹੋਰ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *