ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਖਰੜ, 23 ਮਾਰਚ (ਸ.ਬ.) ਮਾਤਾ ਗੁਜਰੀ ਆਯੁਰਵੈਦ ਖਰੜ ਵਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਤੇ ਮਾਤਾ ਗੁਜਰੀ ਆਯੁਰਵੈਦ ਖਰੜ ਦੀ ਐਮ.ਡੀ ਡਾ. ਪ੍ਰਤਿਭਾ ਮਿਸ਼ਰਾ ਦੀ ਅਗਵਾਈ ਵਿੱਚ ਇਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸ਼੍ਰੀ ਆਰ .ਪੀ ਸਿੰਘ ਨੇਤਾ ਜਨਤਾ ਦਲ ਯੂਨਾਇਟੇਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ |
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਆਰ.ਪੀ ਸਿੰਘ ਨੇ ਸ਼ਹੀਦ ਭਗਤ ਸਿੰਘ ਕਿ ਜੀਵਨੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ|
ਡਾ. ਪ੍ਰਤਿਭਾ ਮਿਸ਼ਰਾ ਨੇ ਇਸ ਮੌਕੇ ਕਿਹਾ ਕਿ ਇਹਨਾਂ ਸ਼ਹੀਦਾਂ ਦੇ ਕਾਰਨ ਹੀ ਅਸੀਂ ਇਕ ਆਜ਼ਾਦ ਦੇਸ਼ ਵਿੱਚ ਸਾਹ ਲੈ ਰਹੇ ਹਨ ਸਾਡੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ |
ਇਸ ਮੌਕੇ ਭਾਜਪਾ ਮੰਡਲ ਖਰੜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਬੁਰਮੀ, ਰਾਜਿੰਦਰ ਅਰੋੜਾ, ਪ੍ਰੇਰਨਾ ਸ਼ਰਮਾ, ਕ੍ਰਿਸ਼ਨ ਮੁਰਾਰੀ, ਅਮਰ ਨਾਥ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *