ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਵੱਖ ਵੱਖ ਸਮਾਗਮਾਂ ਦੌਰਾਨ ਸ਼ਰਧਾਂਜਲੀ ਭੇਂਟ

ਐਸ ਏ ਐਸ ਨਗਰ, 23 ਮਾਰਚ (ਸ.ਬ.) ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਵੱਖ ਵੱਖ ਥਾਵਾਂ ਤੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ|
ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵਲੋਂ ਸਮਾਜ ਦੇ ਸਰਪ੍ਰਸਤ ਦੌਲਤ ਰਾਮ ਕੰਬੋਜ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਭਵਨ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਦੌਲਤ ਰਾਮ ਕੰਬੋਜ ਨੇ ਕਿਹਾ ਕਿ ਸਾਨੂੰ ਸਭ ਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ| ਇਸ ਮੌਕੇ ਉਹਨਾਂ ਨੇ ਸ਼ਹੀਦਾਂ ਦੇ ਸੁੱਚੇ ਸੱਚੇ ਆਚਰਨ, ਦੇਸ਼ ਭਗਤੀ ਬਾਰੇ ਜਾਣਕਾਰੀ ਦਿਤੀ| ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ|
ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਵਲੋਂ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਕਰਵਾਏ ਗਏ ਸਮਾਗਮ ਵਿਚ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਅੱਜ ਹਾਕਮ ਸਰਕਾਰਾਂ ਦੀ ਨਲਾਇਕੀ ਕਾਰਨ ਦੇਸ਼ ਦੇ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ, ਜਿਸ ਕਾਰਨ ਦੇਸ਼ ਦੀ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ| ਉਹਨਾਂ ਕਿਹਾ ਕਿ ਕਿਸਾਨ ਤੇ ਮਜਦੂਰ ਕਰਜੇ ਦੇ ਬੋਝ ਹੇਠ ਦਬੇ ਖੁਦਕਸ਼ੀਆਂ ਕਰ ਰਹੇ ਹਨਜੋ ਕਿ ਚਿੰਤਾ ਦਾ ਵਿਸ਼ਾ ਹੈ| ਇਸ ਮੌਕੇ ਕਾਮਰੇਡ ਜੋਰਾ ਸਿੰਘ, ਹਰਦੇਵ ਸਿਘ, ਜਸਵੀਰ ਸਿੰਘ, ਹਾਕਮ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਸਤਵੀਰ ਸਿੰਘ, ਜਗੀਰ ਸਿੰਘ, ਮਲਕੀਤ ਸਿੰਘ, ਸਵਰਨ ਸਿੰਘ, ਸੁਰਿੰਦਰ ਸਿੰਘ, ਸੰਤ ਸਿੰਘ, ਹਰਦੀਪ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ|
ਭਾਜਪਾ ਮੁਹਾਲੀ ਮੰਡਲ ਤੇ ਖਰੜ ਮੰਡਲ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ| ਇਸ ਮੌਕੇ ਪਵਨ ਮਨੋਚਾ ਮੰਡਲ ਪ੍ਰਧਾਨ ਮੁਹਾਲੀ ਦਵਿੰਦਰ ਸਿੰਘ ਵਰਮੀ ਪ੍ਰਧਾਨ ਖਰੜ ਮੰਡਲ, ਰਜਿੰਦਰ ਅਰੋੜਾ ਜਰਨਲ ਸਕੱਤਰ, ਕੁਸ਼ਵਿੰਦਰ ਕਿੰਦਾ, ਜਸਵੀਰ ਸਿੰਘ, ਬਲਬੀਰ ਸਿੰਘ, ਰਜਿੰਦਰ ਸਿੰਘ ਟ੍ਰਾਂਸਪੋਰਟ ਸੈਲ ਪ੍ਰਧਾਨ ਨੇ ਭਗਤ ਸਿੰਘ ਦੀਆਂ ਸਿਖਿਆਵਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਚੈਰੀ ਮਨੋਚਾ, ਮਨੀਸ਼, ਸੁਭਮ, ਸ਼ੈਰੀ ਵੀ ਮੌਜੂਦ ਸਨ|
ਗੁੱਡ ਮਾਰਨਿੰਗ ਲਾਫਟਰ ਕਲੱਬ ਵਲੋਂ ਬੀ ਵੀ ਪਾਰਕ ਫੇਜ਼ 4 ਮੁਹਾਲੀ ਵਿਖੇ ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਇਸ ਮੌਥੇ ਜਸਵੰਤ ਸਿੰਘ, ਸੁਖਦੀਪ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ ਪਾਵਾ, ਐਸ ਪੀ ਬਾਂਸਲ, ਆਰ ਡੀ ਗੁਪਤਾ, ਹਰਮਿੰਦਰ ਸਿੰਘ, ਆਰ ਪੀ ਕੋਹਲੀ, ਰਾਜ ਕੁਮਾਰ ਗੁਪਤਾ, ਸੁਖਪਾਲ ਸਿੰਘ, ਵੀ ਕੇ ਸਰਨਾ, ਸ਼ੁਸ਼ੀਲ ਸਰਨਾ, ਸਰਵਨ ਕੁਮਾਰ, ਸਵਰਨ ਸਿੰਘ, ਆਰ ਡੀ ਕੌਸਲ, ਸੁਖਵਿੰਦਰ ਸਿੰਘ ਵੀ ਮੌਜੂਦ ਸਨ|


Leave a Reply

Your email address will not be published. Required fields are marked *