ਸ਼ਹੀਦ ਭਗਤ ਸਿੰਘ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਨੇ ਪੌਦੇ ਲਗਾਏ

ਐਸ ਏ ਐਸ ਨਗਰ, 31 ਅਗਸਤ (ਸ.ਬ.) ਸ਼ਹੀਦ ਭਗਤ ਸਿੰਘ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਫੇਜ਼ 2 ਵਲੋਂ ਸੰਸਥਾ ਦੇ ਪ੍ਰਧਾਨ ਸ੍ਰ. ਗੁਰਬਚਨ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਪਾਰਕ ਨੰਬਰ 17 ਤੇ 18 ਅਤੇ ਫੇਜ਼ 4 ਵਿੱਚ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦਸਿਆ ਕਿ ਇਹ ਪੌਦੇ ਸੰਸਥਾ ਦੇ ਸੀਨੀਅਰ ਵਾਇਸ ਪ੍ਰਧਾਨ ਸ੍ਰ. ਰਿਸ਼ਪਾਲ ਸਿੰਘ ਪ੍ਰੀਤੀ ਵਲੋਂ ਤਿਆਰ ਕੀਤੇ ਜਾਂਦੇ ਹਨ| ਉਹਨਾਂ ਕਿਹਾ ਕਿ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਤਾਂ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾਵੇ| ਉਹਨਾਂ ਦੱਸਿਆ ਕਿ ਸੰਸਥਾ ਵਲੋਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਇਹਨਾਂ ਬੂਟਿਆਂ ਦੀ ਰਾਖੀ ਲਈ ਇੱਥੇ ਟ੍ਰੀ ਗਾਰਡ ਲਗਵਾਏ ਜਾਣ ਪਰੰਤੂ ਪ੍ਰਸ਼ਾਸ਼ਨ ਵਲੋਂ ਇੱਥੇ ਇੱਕ ਵੀ ਟ੍ਰੀ ਗਾਰਡ ਨਹੀਂ ਲਗਵਾਇਆ ਗਿਆ ਹੈ|
ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਸ੍ਰ. ਰਛਪਾਲ ਸਿੰਘ ਪ੍ਰੀਤੀ, ਖਜਾਨਚੀ ਅਮਰਜੀਤ ਸਿੰਘ, ਕ੍ਰਿਸ਼ਨ ਚੰਦ ਅਤੇ ਪ੍ਰਿਤਪਾਲ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *