ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਕਰਨ ਲਈ ਭਾਰਤੀ ਸੰਸਕ੍ਰਿਤੀ ਨਾਲ ਜੁੜਨ ਦੀ ਲੋੜ : ਬ੍ਰਹਮਾਕੁਮਾਰੀ ਊਸ਼ਾ

ਐਸ ਏ ਐਸ ਨਗਰ, 5 ਨਵੰਬਰ (ਸ.ਬ.) ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ੀ ਸਭ ਚਾਹੁੰਦੇ ਹਨ ਪਰ ਉਸ ਖਜਾਨੇ ਦੀ ਚਾਬੀ ਕਿਥੇ ਹੈ? ਇਹ ਚਾਬੀ ਭੌਤਿਕਤਾ ਦੇ ਅੰਦਰ ਗੁੰਮ ਹੋ ਗਈ ਹੈ ਜਿਸ ਨੂੰ ਲੱਭਣ ਦੀ ਲੋੜ ਹੈ| ਇਹ ਵਿਚਾਰ ਇੱਥੇ ਮਾਉਂਟ ਆਬੂ (ਰਾਜਸਥਾਨ) ਤੋਂ ਆਈ ਰਾਜਯੋਗ ਮਾਹਿਰ ਬ੍ਰਹਮਾਕੁਮਾਰੀ ਊਸ਼ਾ ਨੇ ਸ਼ਾਂਤੀ ਅਤੇ ਖੁਸ਼ੀ ਦੇ ਖਜਾਨੇ ਦੀ ਚਾਬੀ ਵਿਸ਼ੇ ਤੇ ਬ੍ਰਹਮਾਕੁਮਾਰੀ ਸੁੱਖ ਸ਼ਾਂਤੀ ਭਵਨ  ਫੇਜ਼-7 ਵਿਖੇ ਆਯੋਜਿਤ ਅਧਿਆਤਮਕ ਸੈਮੀਨਾਰ ਵਿੱਚ ਭਾਰੀ ਜਨਸਮੂਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਖੁਸ਼ੀ ਦੀ ਤਲਾਸ਼ ਲਈ ਸਾਨੂੰ ਭਾਰਤੀ ਸੰਸਕ੍ਰਿਤੀ ਦੀ ਜੜ੍ਹਾਂ ਨਾਲ ਜੁੜਨਾ ਹੋਵੇਗਾ, ਆਦਰਸ਼ਾਂ ਦੀ ਸਥਾਪਨਾ ਕਰਨੀ ਹੋਵੇਗੀ ਅਤੇ ਕਦਰਾਂ-ਕੀਮਤਾਂ ਨੂੰ ਅੰਦਰੋਂ ਬਾਹਰ ਲਿਆਉਣਾ ਹੋਵੇਗਾ|
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨਾਈਪਰ ਦੇ ਨਿਰਦੇਸ਼ਕ ਪ੍ਰੋਫੈਸਰ ਰਘੁ ਰਾਮ ਰਾਓ ਨੇ ਕਿਹਾ ਕਿ ਯੂ.ਐਨ.ਓ ਨੇ ਖੁਸ਼ੀ ਦੀ ਮਹੱਤਤਾ ਨੂੰ ਮੰਨਿਆ ਹੈ| ਲਗਭਗ 150 ਦੇਸ਼ਾਂ ਨੇ ਖੁਸ਼ੀ ਨੂੰ ਵਿਅਕਤੀ ਦਾ ਅਧਿਕਾਰ ਕਰਾਰ ਦਿੱਤਾ ਹੈ| ਇਸ ਮੌਕੇ ਮੁਹਾਲੀ ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਸਵਾਗਤ ਭਾਸ਼ਣ ਪੇਸ਼ ਕੀਤਾ| ਸੈਮੀਨਾਰ ਵਿੱਚ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ਼ੀਮਤੀ ਗੁਰਪ੍ਰੀਤ ਕੌਰ ਸਪਰਾ , ਪੰਜਾਬ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ਼੍ਰੀਮਤੀ ਸਤਵੀਰ ਕੌਰ , ਸੀਮਾ ਸੁਰੱਖਿਆ ਬਲ ਦੇ ਡੀ.ਆਈ.ਜੀ ਸ਼੍ਰੀ ਇੰਦਰਜੀਤ, ਹਰਿਆਣਾ ਦੇ ਐਡਿਸ਼ਨਲ ਐਡਵੋਕੇਟ ਜਰਨਲ ਸ਼੍ਰੀ ਹਰੀਸ਼ ਘਈ, ਪੰਜਾਬ ਦੇ ਸਾਬਕਾ ਸਿਹਤ ਨਿਰਦੇਸ਼ਕ ਡਾ. ਪੂਰਨ ਸਿੰਘ ਜੱਸੀ ਵੀ ਮੌਜੂਦ ਸਨ|

Leave a Reply

Your email address will not be published. Required fields are marked *