ਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ ‘ਯਾਦਾਂ ਦੇ ਘੁੱਟ’ ਲੋਕ ਅਰਪਣ

ਐਸ . ਏ. ਐਸ ਨਗਰ, 18 ਜੂਨ (ਸ.ਬ.) ਰਾਣਾ ਹੈਂਡੀਕਰਾਫਟਸ ਇੰਟਰਨੈਸ਼ਨਲ (ਰਜਿ) ਮੁਹਾਲੀ ਦੇ ਸਾਹਿਤਕ ਵਿੰਗ ਵਲੋਂ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ| ਇਸ ਸਮਾਰੋਹ ਦੀ ਪ੍ਰਧਾਨਗੀ ਸ਼ਾਇਰ ਵਰਿਆਮ ਬਟਾਲਵੀ ਵਲੋਂ ਕੀਤੀ ਗਈ ਜਦੋਂ ਕਿ ਸ਼ੀਮਤੀ ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ| ਇਸ ਸਮਾਰੋਹ ਵਿੱਚ ਸ੍ਰੀ ਹਰਨੇਕ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਸ੍ਰੀ ਸੁਰਜੀਤ ਸਿੰਘ ਖੁਰਮਾ ਜਿਲਾ ਭਾਸ਼ਾ ਅਫਸਰ ਬਠਿੰਡਾ(ਰਿਟਾਇਰਡ) ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ| ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼ਾਇਰ ਕਸ਼ਮੀਰ ਘੇਸਲ, ਉਹਨਾਂ ਦੀ ਜੀਵਨ ਸਾਥਣ ਸ੍ਰੀਮਤੀ ਊਸ਼ਾ ਰਾਣੀ ਅਤੇ ਮੰਚ ਦੇ ਚੇਅਰਮੈਨ ਸਾਇਰ ਬਲਵੰਤ ਸਿੰਘ ਮੁਸਾਫਿਰ ਸੁਸ਼ੋਭਿਤ ਹੋਏ| ਲੋਕ ਅਰਪਣ ਹੋਈ ਪੁਸਤਕ ਯਾਦਾਂ ਦੇ ਘੁੱਟ ਤੇ ਪਰਚਾ ਡਾ ਪੰਨਾ ਲਾਲ ਮੁਸਤਫਾਬਾਦੀ ਵਲੋਂ ਪੜ੍ਹਿਆ ਗਿਆ ਅਤੇ ਚਰਚਾ ਰਾਜ ਕੁਮਾਰ ਸਾਹੋਵਾਲੀਆ ਵਲੋਂ ਕੀਤੀ ਗਈ| ਲੋਕ ਅਰਪਣ ਹੋਈ ਪੁਸਤਕ ਵਿਚੋਂ ਹੀ ਜਿੰਦੜੀ ਦੋ ਪਲ ਦੀ ਗੀਤ ਮਲਕੀਤ ਕਲਸੀ ਨੇ ਗਾਇਆ | ਇਸ ਮੌਕੇ ਜਿੱਥੇ ਸਾਇਰ ਕਸਮੀਰ ਘੇਸਲ ਆਪਣੀ ਲੋਕ ਅਰਪਣ ਹੋਈ ਪੁਸਤਕ ਵਿਚੋਂ ਕੁਝ ਰਚਨਾਵਾਂ ਨਾਲ ਸਰੋਤਿਆਂ ਦੇ ਰੂ ਬ ਰੂ ਹੋਏ ਉਥੇ ਉਹਨਾਂ ਦੀ ਸ਼ਰੀਕੇ ਹਯਾਤ ਵਲੋਂ ਮੁਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਕਰਨ ਲਈ ਪੈਨ ਭੇਂਟ ਕੀਤੇ| ਮੰਚ ਵਲੋਂ ਡਾਇਰੈਕਟਰ ਭਾਸ਼ਾ ਵਿਭਾਗ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਜਿਲ੍ਹਾ ਭਾਸ਼ਾ ਅਫਸਰ ਅਤੇ ਕਸ਼ਮੀਰ ਘੇਸਲ ਨੂੰ ਯਾਦ ਚਿੰਨ੍ਹ ਵੀ ਭੇਂਟ ਕੀਤੇ ਗਏ| ਇਸ ਸਮਾਰੋਹ ਦੇ ਦੂਸਰੇ ਦੌਰ ਦੀ ਸੁਰੂਆਤ ਕਰਦਿਆਂ ਸਾਇਰ ਸੁਖਵਿੰਦਰ ਨੂਰਪੁਰੀ ਨੇ ਇੱਕ ਧਾਰਮਿਕ ਗੀਤ ਗਾਇਆ|
ਇਸ ਉਪਰੰਤ ਮਹਿੰਗਾ ਸਿੰਘ ਕਲਸੀ,ਆਰ ਡੀ ਮੁਸਾਫਿਰ, ਅਹੀਰ ਹੁਸਿਆਰਪੁਰੀ, ਨਵਜੋਤ ਸਿੰਘ, ਮਹਿੰਦਰ ਸਿੰਘ, ਕਿਸ਼ਨ ਕਿਸ਼ਨਪੁਰੀ, ਕਸ਼ਮੀਰ ਕੌਰ ਸੰਧੂ,ਦਲਬੀਰ ਸਰੋਆ, ਸੁਮਿੱਤਰ ਸਿੰਘ, ਦਰਸ਼ਨ ਤਿਊਣਾ, ਕੁਲਬੀਰ ਸੈਣੀ, ਸਾਗਰ ਸਿੰਘ ਭੂਰੀਆ, ਰਾਣਾ ਬੂਲਪੁਰੀ,ਭੁਪਿੰਦਰ ਮਟੌਰੀਆ, ਹਰਬੰਸ ਪ੍ਰੀਤ, ਬਿਮਲਾ ਗੁਗਲਾਨੀ, ਗੁਰਸ਼ਰਨ ਕਾਕਾ, ਸਰਬਣ ਸਾਬਰ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਕਵਿਤਾਵਾਂ ਪੇਸ਼ ਕੀਤੀਆਂ| ਇਸ ਮੌਕੇ ਤੇ ਪਠਾਨਕੋਟ ਤੋਂ ਵਿਸ਼ੇਸ਼ ਤੌਰ ਤੇ ਬਲਵਿੰਦਰ ਅੱਤਰੀ ਨੇ ਵੀ ਹਾਜਰੀ ਲੁਆਈ| ਸ਼ਾਇਰ ਅਮਰੀਕ ਬੱਲੋਪੁਰੀ| ਸਾਇਰ ਬਲਦੇਵ ਪ੍ਰਦੇਸੀ ਨੇ ਕਵਿਤਾਵਾਂ ਪੇਸ਼ ਕੀਤੀਆਂ ਗਾਇਕ ਗੁਰਵਿੰਦਰ ਗੁਰੀ, ਗੀਤਕਾਰ ਰਣਜੋਧ ਰਾਣਾ, ਸਤਪਾਲ ਲਖੋਤਰਾ, ਬਲਵੰਤ ਸਿੰਘ ਮੁਸਾਫਿਰ ਅਤੇ ਵਰਿਆਮ ਬਟਾਲਵੀ ਵਲੋਂ ਆਪੋ ਆਪਣੀਆਂ ਰਚਨਾਵਾਂ ਦਾ ਗਾਇਨ ਕੀਤਾ| ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵਲੋਂ ਕੀਤਾ ਗਿਆ | ਪ੍ਰੋਗਰਾਮ ਵਿੱਚ ਸ੍ਰੀ ਮਨਜੀਤ ਸਿੰਘ, ਮੰਟੂ ਕੁਮਾਰ, ਪ੍ਰੀਤਮ ਲੁਧਿਆਣਵੀ, ਲਾਹੌਰੀ ਰਾਮ,ਬੀ ਆਰ ਰੰਗਾੜਾ, ਤੇਜਾ ਸਿੰਘ, ਵਿਨੋਦ ਕੁਮਾਰ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਕਾਕਾ ਧਰੁਵ, ਕਿਸ਼ਨ ਬਲਦੇਵ, ਐਮ ਐਸ ਮੁਨੀ ਵੀ ਮੌਜੂਦ ਸਨ|

Leave a Reply

Your email address will not be published. Required fields are marked *