ਸ਼ਾਇਰ ਦੀਵਾਨਾ ਨੂੰ ਸਨਮਾਨਿਤ ਕੀਤਾ

ਲੁਧਿਆਣਾ, 20 ਦਸੰਬਰ (ਸ.ਬ.) ਰੂਹਾਨੀ ਅੰਜੂਮਨ ਸੰਸਥਾ ਲੁਧਿਆਣਾ ਵਲੋ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਸ਼ਾਇਰ ਬਾਬੂ ਰਾਮ ਦੀਵਾਨਾ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਹਰੀਸ਼ ਬੱਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਇਰ ਦੀਵਾਨਾ ਨੇ ਲੰਮੀ ਘਾਲਣਾ ਘਾਲ ਕੇ ਸੰਸਕ੍ਰਿਤ ਵਿਚ ਰਚੇ ਗਏ ਗੰ੍ਰਥ ਰਿਗਵੇਦ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ| ਇਨੇ ਪੁਰਾਣੇ ਤੇ ਵੱਡੇ ਗ੍ਰੰਥ ਦਾ ਅਨੁਵਾਦ ਕਰਨਾ ਇਕ ਵਿਅਕਤੀ ਦਾ ਕੰਮ ਨਹੀਂ ਸੀ ਪਰ ਸ਼ਾਇਰ ਦੀਵਾਨਾ ਨੇ ਅਣਥੱਕ ਮਿਹਨਤ ਕਰਦਿਆਂ ਇਹ ਕੰਮ ਸੰਪੂਰਨ ਕੀਤਾ ਹੈ| ਇਸ ਮੌਕੇ ਸ਼ਾਇਰ ਦੀਵਾਨਾ ਨੂੰ ਸਨਮਾਨ ਚਿੰਨ ਤੇ ਲੋਟੀ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ਼ਾਇਰ ਦੀਵਾਨਾ ਨੇ ਕਿਹਾ ਕਿ ਰਿਗਵੇਦ ਗੰ੍ਰਥ ਨੂੰ ਅਨੁਵਾਦ ਕਰਨ ਦਾ ਕੰਮ ਉਹਨਾਂ ਨੂੰ ਭਾਸ਼ਾ ਵਿਭਾਗ ਵਲੋਂ ਸੌਂਪਿਆ ਗਿਆ ਸੀ, ਜਿਸ ਨੂੰ ਉਹਨਾਂ ਨੇ ਸੰਪੂਰਨ ਕਰ ਦਿੱਤਾ ਹੈ|
ਇਸ ਮੌਕੇ ਅਸ਼ੋਕ ਗੁਲਾਟੀ, ਰਾਜੀਵ ਬੱਗਾ, ਨੀਰਜ ਭਾਟੀਆ, ਆਸ਼ਸੂ ਚਾਵਲਾ, ਮਦਨ ਲਾਲ ਨਰੂਲਾ, ਪਵਨ ਰਾਵਲ ਅਤੇ ਵਿਕਾਸ ਬੱਗਾ ਵੀ ਮੌਜੂਦ ਸਨ|

Leave a Reply

Your email address will not be published. Required fields are marked *