ਸ਼ਾਇਰ ਦੀਵਾਨਾ ਨੇ ਮਾਤਾ ਜੀ ਦੀ 34ਵੀਂ ਸਾਲਾਨਾ ਯਾਦ ਮਨਾਈ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਮਾਂ ਦਾ ਰਿਸ਼ਤਾ ਬੇਲਾਗ ਤੇ ਬੇਗਰਜ਼ ਹੈ ਤੇ ਮਾਂ ਦੀ ਮਮਤਾ ਦਾ ਮੁੱਲ ਕੋਈ ਕਦੀ ਪਾ ਨਹੀਂ ਸਕਦਾ ਅਤੇ ਮਾਂ ਦੀ ਮਹਿਮਾਂ ਦਾ ਬਖਾਣ ਵੇਦਾਂ, ਪੁਰਾਣਾਂ ਸ਼ਾਸਤਰਾਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ ਹੈ| ਕੁਝ ਅਜਿਹੇ ਵਿਚਾਰ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਦਵਿੰਦਰ ਸਿੰਘ ਨਨ੍ਹੜਾ, ਜਨਰਲ ਸਕੱਤਰ, ਰਾਮ ਗੜ੍ਹੀਆ ਸਭਾ (ਰਜਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੇ ਉੱਘੇ ਕਵੀ ਬਾਬੂ ਰਾਮ ਦੀਵਾਨਾ ਵੱਲੋਂ ਆਪਣੇ ਗ੍ਰਹਿ   ਫੇਜ਼-3ਏ ਵਿਖੇ ਆਪਣੇ ਮਾਤਾ ਜੀ ਦੀ ਮਨਾਈ ਗਈ 34ਵੀਂ ਸਾਲਾਨਾ ਯਾਦ ਸਮੇਂ ਆਖੇ| ਇਸ ਮੌਕੇ ਬੀਬੀ ਸੁਤਿੰਦਰ ਕੌਰ ਦੀ ਅਗਵਾਈ ਹੇਠ ਬੀਬੀ ਨਾਨਕੀ ਇਸਤਰੀ ਸਤਸੰਗ ਜੱਥਾ ਫੇਜ਼-1 ਮੁਹਾਲੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤਮਈ ਗੁਰਬਾਨੀ ਦਾ ਕੀਰਤਨ ਕੀਤਾ ਗਿਆ|
ਇਸ ਮੌਕੇ ਸ੍ਰੀ ਦੀਵਾਨਾ ਨੇ ਉਕਤ ਜੱਥੇ ਵੱਲੋਂ ਤਿੰਨ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਗੁਰੂ ਘਰ ਅਤੇ ਲੋੜਵੰਦਾਂ ਦੀ ਸੇਵਾ ਦੇ ਸੰਕਲਪ ਨਾਲ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਚਰਚਾ ਕਰਦਿਆਂ ਆਪਣੇ ਮਾਤਾ ਜੀ ਨੂੰ ਸਮਰਪਿਤ ਕੁੱਝ ਕਾਵਿਕ ਸਤਰਾਂ ਵੀ   ਪੇਸ਼ ਕੀਤੀਆਂ| ਉਪਰੰਤ ਉੱਘੀ ਕਵਿਤ੍ਰੀ ਕਸ਼ਮੀਰ ਕੌਰ ਸੰਧੂ ਨੇ ਮਾਂ ਬਾਰੇ ਭਾਵਪੂਰਤ ਕਵਿਤਾ ਪੇਸ਼ ਕੀਤੀ| ਦੋ ਨਿੱਕੀਆਂ ਬੱਚੀਆਂ ਮੁਸਕਾਨ ਅਤੇ ਗੁੰਜਨ ਨੇ ਹਿੰਦੀ ਦੀਆਂ ਕਵਿਤਾਵਾਂ ਵਿੱਚ ਆਪਣੀਆਂ ਮਾਵਾਂ ਦਾ ਪਿਆਰ ਦਰਸਾਇਆ| ਮੁਸਕਾਨ ਨੇ ਤਾਂ ਮੂਲ ਮੰਤਰ ਦਾ ਪਾਠ ਵੀ ਸੁੰਦਰ ਢੰਗ ਨਾਲ ਕੀਤਾ| ਚਰਚਿਤ ਕਵੀ ਸ੍ਰੀ ਜਗਜੀਤ ਸਿੰਘ ਨੂਰ ਨੇ ਮਾਤਾ-ਪਿਤਾ ਦੀ ਸੇਵਾ ਵੱਲੋਂ ਅਵੇਸਲੇ ਬੱਚਿਆਂ ਨੂੰ ਕਵਿਤਾਂ ਰਾਹੀਂ ਝਿੰਜੋੜਿਆ| ਕਵ੍ਰਿਤੀ ਸੁਧਾ ਜੈਨ ਸੁਦੀਪ ਅਤੇ ਬਿਮਲਾ ਗੁਗਲਾਨੀ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਮਾਂ ਦੀ ਉੱਚੀ ਤੇ ਸੁੱਚੀ ਤਸਵੀਰ ਦੇ ਦਰਸ਼ਨ ਕਰਵਾਏ| ਸ. ਮੋਹਨ ਬੀਰ ਸਿੰਘ ਸ਼ੇਰਗਿੱਲ ਸਾਬਕਾ ਐਮ.ਸੀ.ਅਤੇ ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ”ਪੂਤਾ ਮਾਤਾ ਕੀ ਆਸੀਸ” ਅਤੇ ”ਤੂ ਮੇਰਾ ਪਿਤਾ ਤੂ ਹੀ ਮੇਰਾ ਮਾਤਾ” ਆਦਿ ਪਾਵਨ ਗੁਰੂ ਵਾਕਾਂ ਦੀ ਰੌਸ਼ਨੀ ਵਿੱਚ ਬਹੁਤ ਹੀ ਪ੍ਰੇਰਨਾ ਭਰਪੂਰ ਅਤੇ ਅੰਦਰਲੇ ਨੂੰ ਜਗਾਉਣ ਵਾਲੇ ਸ਼ਬਦ ਆਖੇ| ਇਸ ਮੌਕੇ ਉੱਘੇ ਕਵੀ ਸ਼੍ਰੀ ਰਾਜ ਜ਼ਖਮੀ, ਸੰਗੀਤਕਾਰ ਅਮਰੀਕ ਅਜਾਨਾ, ਸ੍ਰੀ ਕੇ.ਐਲ.ਸ਼ਰਮਾ, ਸ੍ਰੀ ਐਸ.ਐਲ. ਵਸਿਸ਼ਟ, ਸ੍ਰ. ਇੰਦਰਮੋਹਨ ਸਿੰਘ ਬੇਦੀ, ਸ੍ਰ. ਦਵਿੰਦਰ ਮੋਹਨ ਸਿੰਘ ਬੇਦੀ, ਸ੍ਰੀ ਜੇ.ਐਸ.ਨੂਰ, ਭਾਈ ਇੰਦਰਜੀਤ ਸਿੰਘ ਜੋਧਕਾ, ਪਰਦੀਪ ਅਰੋੜਾ(ਮੇਰਠ), ਸ. ਕੇਹਰ ਸਿੰਘ (ਰਿਟ.ਏ.ਆਈ.ਜੀ) ਸ. ਨਿਰਮਲ ਸਿੰਘ,  ਗੁ. ਗੁਰਦੀਪ ਸਿਘ, ਸ. ਤਰਲੋਕ ਸਿੰਘ ਚਾਵਲਾ, ਸ੍ਰੀ. ਟੀ.ਐਸ.ਛਾਬੜਾ, ਸ੍ਰ. ਜਗਪਾਲ ਸਿੰਘ,  ਬਲਜੀਤ ਮਾਣਕ, ਮੈਡਮ ਰਣਜੀਤ ਕੌਰ ਮਾਨ, ਸ੍ਰੀ ਯਸ਼ਪਾਲ ਵਿਨਾਇਕ, ਸ੍ਰ. ਨਰੰਜਨ ਸਿੰਘ ਵਿਰਕ, ਸ. ਜੋਗਿੰਦਰ ਸਿੰਘ ਚਾਹਲ, ਮੈਡਮ ਪਰੂਥੀ, ਚੇਰਾ ਪਰਿਵਾਰ, ਬਲਵਿੰਦਰ ਸਿੰਘ ਵਾਲੀਆਂ, ਸ੍ਰੀ ਇੰਦਜੀਤ ਕੁਮਾਰ ਹਾਜ਼ਿਰ ਸਨ|

Leave a Reply

Your email address will not be published. Required fields are marked *