ਸ਼ਾਨਦਾਰ ਰਿਹਾ ਜੈਮ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ

ਐਸ. ਏ. ਐਸ ਨਗਰ, 26 ਮਈ (ਸ.ਬ.) ਜੈਮ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ| ਸਕੂਲ ਦੀ ਡਾਇਰੈਕਟਰ ਸ੍ਰੀਮਤੀ ਰਵਿੰਦਰ ਮਿੱਢਾ ਨੇ ਦੱਸਿਆ ਕਿ ਇਸ ਵਾਰ ਸਕੂਲ ਦੇ 38 ਬੱਚਿਆਂ ਨੇ 12ਵੀਂ ਜਮਾਤ (ਸੀ. ਬੀ. ਐਸ. ਈ) ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਰਹੇ ਸਨ| ਸਾਇੰਸ ਸਟ੍ਰੀਮ ਵਿੱਚ ਸ਼ੁਭਪ੍ਰਤੀਕ ਸਿੰਘ ਨੇ 93.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਇਸ਼ਿਕਾ ਦੂਜੇ ਅਤੇ ਅਨੀਤਾ ਵਿਰਦੀ ਤੀਜੇ ਸਥਾਨ ਤੇ ਰਹੀ ਹੈ| ਕਾਮਰਸ ਗਰੁੱਪ ਵਿੱਚ ਵਰਿੰਦਰ ਕਾਰਕੀ ਪਹਿਲੇ, ਗੁਰਬਖਸ਼ ਸਿੰਘ ਦੂਜੇ ਅਤੇ ਸ਼ੁਭਮ ਵਰਮਾ ਤੀਜੇ ਸਥਾਨ ਤੇ ਰਿਹਾ ਹੈ|

Leave a Reply

Your email address will not be published. Required fields are marked *