ਸ਼ਾਮਪੁਰ ਦਾ ਸਰਪੰਚ ਮੁਅਤਲ

ਐਸ. ਏ. ਐਸ. ਨਗਰ, 29 ਅਪ੍ਰੈਲ (ਸ.ਬ.) ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ. ਸਿਬਿਨ ਸੀ. ਨੇ ਇਕ ਹੁਕਮ ਜਾਰੀ ਕਰਕੇ ਗ੍ਰਾਮ ਪੰਚਾਇਤ ਸ਼ਾਮਪੁਰ ਦੇ ਸਰਪੰਚ ਇੰਦਰਜੀਤ ਕੁਮਾਰ ਨੂੰ ਉਸਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਹੈ|
ਆਪਣੇ ਹੁਕਮ ਵਿੱਚ ਸ੍ਰੀ ਸਿਬਿਨ ਸੀ ਨੇ ਲਿਖਿਆ ਹੈ ਕਿ ਸਰਪੰਚ ਇੰਦਰਜੀਤ ਕੁਮਾਰ ਨੂੰ  ਉਸਦੇ ਵਿਰੁੱਧ ਦਰਜ ਇਕ ਮਾਮਲੇ ਵਿੱਚ ਮਾਣਯੋਗ ਅਦਾਲਤ ਵਲੋਂ 3 ਸਾਲ ਦੀ ਸਜਾ ਅਤੇ 25 ਹਜਾਰ ਰੁਪਏ ਜੁਰਮਾਨਾ ਕੀਤਾ ਜਾ ਚੁੱਕਿਆ ਹੈ ਭਾਵੇਂ ਕਿ ਸਰਪੰਚ ਇੰਦਰਜੀਤ ਕੁਮਾਰ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਫਿਰ ਵੀ ਅਜੇ ਮਾਣਯੋਗ ਅਦਾਲਤ ਵਲੋਂ ਉਸਨੂੰ ਬੇਗੁਨਾਹ ਸਾਬਤ ਨਹੀਂ ਕੀਤਾ ਗਿਆ| ਇਸ ਲਈ ਸਰਪੰਚ ਇੰਦਰਜੀਤ ਕੁਮਾਰ ਨੂੰ ਅਹੁਦੇ ਤੋਂ ਮੁਅਤਲ ਕੀਤਾ ਗਿਆ ਹੈ ਭਵਿੱਖ ਵਿੱਚ ਮਾਣਯੋਗ ਅਦਾਲਤ ਵਲੋਂ ਕੋਈ ਵੀ ਫੈਸਲਾ ਕੀਤਾ ਜਾਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ   ਜਾਵੇਗੀ|

Leave a Reply

Your email address will not be published. Required fields are marked *