ਸ਼ਾਮ ਲਾਲ ਤੇਜਾ ਨੂੰ ਸਬਜੀ ਮੰਡੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ
ਪਟਿਆਲਾ, 23 ਦਸੰਬਰ (ਜਸਵਿੰਦਰ ਸੈਂਡੀ) ਪਟਿਆਲਾ ਦੇ ਸਨੌਰ ਰੋਡ ਸਥਿਤ ਸਬਜੀ ਮੰਡੀ ਦੀ ਐਸੋਸੀਏਸ਼ਨ ਵਲੋਂ ਸ਼ਾਮ ਲਾਲ ਤੇਜਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।
ਇੱਥੇ ਜਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਸਨੌਰ ਰੋਡ ਤੇ ਨਵੀਂ ਸਬਜੀ ਮੰਡੀ ਬਣਾਈ ਗਈ ਸੀ ਜਿਸ ਵਿੱਚ ਆੜਤੀਆਂ ਨੂੰ ਲਾਇਸੈਂਸ ਬਣਾ ਕੇ ਦੁਕਾਨਾਂ ਦਿੱਤੀਆਂ ਗਈਆਂ ਸਨ ਅਤੇ ਸ਼ਹਿਰ ਦੇ ਵਪਾਰੀ ਸਬਜੀ ਦੀ ਖਰੀਦ ਕਰਨ ਪਹੁੰਚਦੇ ਹਨ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਸ਼ਾਮ ਲਾਲ ਨੇ ਕਿਹਾ ਕਿ ਮੰਡੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਛੇਤੀ ਹੀ ਮੰਡੀ ਦੇ ਆੜਤੀਆ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।