ਸ਼ਾਰਦਾ ਚਿਟਫੰਡ ਘਪਲਾ : ਕੋਰਟ ਨੇ ਸੀ.ਬੀ.ਆਈ ਜਾਂਚ ਦੀ ਨਿਗਰਾਨੀ ਤੋਂ ਕੀਤੀ ਨਾਂਹ
ਨਵੀਂ ਦਿੱਲੀ, 11 ਫਰਵਰੀ (ਸ.ਬ.) ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿੱਚ ਸ਼ਾਰਦਾ ਚਿਟਫੰਡ ਘਪਲੇ ਦੀ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ| ਚੀਫ ਜਸਟਿਸ ਰੰਜਨ ਗੋਗੋਈ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਕੁਝ ਨਿਵੇਸ਼ਕਾਂ ਦੀ ਪਟੀਸ਼ਨ ਨੂੰ ਮਨਜ਼ੂਰ ਨਹੀਂ ਕੀਤਾ| ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਅਦਾਲਤ ਨੇ ਸੀ.ਬੀ.ਆਈ. ਨੂੰ ਚਿਟਫੰਡ ਘਪਲੇ ਦੀ ਜਾਂਚ ਦਾ ਆਦੇਸ਼ 2013 ਵਿੱਚ ਦਿੱਤਾ ਸੀ| ਇਸ ਦੇ ਬਾਵਜੂਦ ਜਾਂਚ ਅਜੇ ਤੱਕ ਪੂਰੀ ਨਹੀਂ ਹੋਈ ਹੈ| ਬੈਂਚ ਨੇ ਕਿਹਾ,”ਅਸੀਂ ਚਿਟਫੰਡ ਘਪਲੇ ਦੀ ਜਾਂਚ ਤੇ ਨਜ਼ਰ ਰੱਖਣ ਲਈ ਨਿਗਰਾਨੀ ਕਮੇਟੀ ਗਠਿਤ ਕਰਨ ਦੇ ਇਛੁੱਕ ਨਹੀਂ ਹਾਂ| ਇਸ ਤੋਂ ਪਹਿਲਾਂ ਅਦਾਲਤ ਨੇ ਘਪਲੇ ਦੀ ਜਾਂਚ ਸਾਲ 2013 ਵਿੱਚ ਸੀ.ਬੀ.ਆਈ. ਨੂੰ ਰੈਫਰ ਕਰ ਦਿੱਤੀ ਸੀ|”