ਸ਼ਾਰਾਪੋਵਾ ਕਤਰ ਓਪਨ ਦੇ ਪਹਿਲੇ ਦੌਰ ਵਿੱਚ ਹਾਰ ਕੇ ਹੋਈ ਬਾਹਰ

ਦੋਹਾ, 13 ਫਰਵਰੀ (ਸ.ਬ.) ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਦੌਰ ਵਿੱਚ ਰੋਮਾਨੀਆ ਦੀ ਕੁਆਲੀਫਾਇਰ ਮੋਨਿਕਾ ਨਿਕੁਲੇਸਕਿਊ ਤੋਂ ਹਾਰ ਕੇ ਬਾਹਰ ਹੋ ਗਈ ਹੈ| ਵਿਸ਼ਵ ਰੈਂਕਿੰਗ ਵਿੱਚ 92ਵੇਂ ਨੰਬਰ ਦੀ ਖਿਡਾਰਨ ਮੋਨਿਕਾ ਨੇ ਇੱਥੇ ਸੋਮਵਾਰ ਰਾਤ ਖੇਡੇ ਗਏ ਮੁਕਾਬਲੇ ਵਿੱਚ ਪੰਜ ਵਾਰ ਦੀ ਗ੍ਰੈਂਡ ਸਲੈਮ ਜੇਤੂ ਸ਼ਾਰਾਪੋਵਾ ਨੂੰ 2 ਘੰਟੇ 38 ਮਿੰਟ ਤੱਕ ਚਲੇ ਮੁਕਾਬਲੇ ਵਿੱਚ 4-6, 6-4,6-3 ਨਾਲ ਹਰਾਇਆ|
ਸ਼ਾਰਾਪੋਵਾ ਇੱਥੇ ਦੋ ਵਾਰ ਜੇਤੂ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੂੰ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਸੀ| 30 ਸਾਲਾ ਸ਼ਾਰਾਪੋਵਾ 2013 ਦੇ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੀ ਸੀ| ਡੋਪਿੰਗ ਦੇ ਚਲਦੇ 15 ਮਹੀਨਿਆਂ ਦੀ ਪਾਬੰਦੀ ਦੇ ਬਾਅਦ ਪਿਛਲੇ ਸਾਲ ਅਪ੍ਰੈਲ ਵਿੱਚ ਕੋਰਟ ਤੇ ਪਰਤੀ ਰੂਸੀ ਖਿਡਾਰਨ ਨੂੰ ਪਿਛਲੇ ਮਹੀਨੇ ਆਸਟਰੇਲੀਅਨ ਓਪਨ ਦੇ ਤੀਜੇ ਦੌਰ ਵਿੱਚ ਜਰਮਨੀ ਦੀ ਐਂਜੇਲਿਕ ਕੇਰਬਰ ਦੇ ਹੱਥੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ|

Leave a Reply

Your email address will not be published. Required fields are marked *