ਸ਼ਾਸ਼ਤਰੀ ਮਾਡਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਐਸ. ਏ. ਐਸ ਨਗਰ, 31 ਮਾਰਚ (ਸ.ਬ.) ਸ਼ਾਸ਼ਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਦਾ ਪ੍ਰੀ ਨਰਸਰੀ ਤੋਂ ਨੌਵੀ ਅਤੇ ਗਿਆਰਵੀਂ ਦਾ ਸਕੂਲ ਦੀਆਂ ਸਾਰੀਆਂ ਹੀ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ| ਅੱਜ ਨਤੀਜੇ ਦੇ ਐਲਾਨ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਮਨ ਬਾਲਾ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਵੀ ਦਿੱਤੇ| ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਗੋਲਡ ਮੈਡਲ ਦੇ ਨਾਲ ਨਾਲ ਡਿਕਸ਼ਨਰੀ ਵੀ ਦਿੱਤੀ ਗਈ| ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਲਵਰ ਮੈਡਲ ਦੇ ਨਾਲ ਨਾਲ ਪੇਂਟਿੰਗ ਕਾਪੀ ਤੇ ਸਟੇਸ਼ਨਰੀ ਦਿੱਤੀ ਗਈ| ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਬਰੌਂਸ ਮੈਡਲ ਦਿੱਤੇ ਗਏ| ਉਹਨਾਂ ਕਿਹਾ ਕਿ ਸਕੂਲ ਦੇ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਅਰਥੀਆਂ ਦੀ ਮਿਹਨਤ ਦੇ ਨਾਲ ਨਾਲ ਅਧਿਆਪਕਾਂ ਤੇ ਮਾਪਿਆਂ ਦੇ ਸਿਰ ਵੀ ਜਾਂਦਾ ਹੈ| ਉਹਨਾਂ ਦੱਸਿਆ ਕਿ ਸਕੂਲ ਵਿੱਚ ਪਹਿਲਾਂ ਸਿਰਫ 2 ਜਮਾਤਾਂ ਵਿੱਚ ਸਮਾਰਟ ਸਿੱਖਿਆ ਦਾ ਪ੍ਰਬੰਧ ਸੀ ਅਤੇ ਨਵੇਂ ਸੈਸ਼ਨ ਤੋਂ ਇਸ ਨੂੰ ਵਧਾ ਕੇ ਛੇ ਸਮਾਰਟ /ਡਿਜੀਟਲ ਕਲਾਸ ਰੂਮ ਬਣਾ ਦਿੱਤੇ ਗਏ ਹਨ ਤਾਂ ਜੋ ਬੱਚੇ ਵਧੇਰੇ ਰੂਚੀ ਨਾਲ ਆਪਣੇ ਸਾਇੰਸ ਤੇ ਗਣਿਤ ਦੇ ਔਖ ਵਿਸ਼ੇ ਨੂੰ ਆਸਾਨ ਤਰੀਕੇ ਨਾਲ ਸਮਝ ਕੇ ਅਪਣਾ ਸਕਣ| ਇਸ ਦੇ ਨਾਲ ਨਾਲ ਬੱਚਿਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੀ ਆਵਾਜਾਈ ਲਈ ਸਕੂਲ ਦੀ ਪੰਜ ਬੱਸਾਂ ਦੇ ਬੇੜੇ ਵਿੱਚ ਇੱਕ ਨਵੀਂ ਬੱਸ ਦਾ ਇਜਾਫਾ ਕੀਤਾ ਗਿਆ| ਬੱਚਿਆਂ ਨੂੰ ਸਿਹਤ ਤੇ ਸਵੈ ਸੁਰੱਖਿਆ ਬਾਰੇ ਜਾਗਰੂਕ ਰੱਖਣ ਲਈ ਅਗਲੇ ਅਕਾਦਮਿਕ ਵਰ੍ਹੇ ਤੋਂ ਜੂਡੋ ਕਰਾਟੇ ਦੀ ਵੀ ਟ੍ਰੇਨਿੰਗ ਸਕੂਲ ਵੱਲੋਂ ਬਿਨਾਂ ਕਿਸੇ ਫੀਸ ਤੋਂ ਦਿੱਤੀ ਜਾਵੇਗੀ| ਅਖੀਰ ਵਿੱਚ ਸਕੂਲ ਮੈਨੇਜਰ ਸ੍ਰੀ ਰਜਨੀਸ਼ ਕੁਮਾਰ ਨੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *