ਸ਼ਾਸ਼ਤਰੀ ਮਾਡਲ ਸਕੂਲ ਵਿਦਾਇਗੀ ਪਾਰਟੀ ਦਾ ਆਯੋਜਨ

ਐਸ. ਏ. ਐਸ. ਨਗਰ, 27 ਫਰਵਰੀ (ਸ.ਬ.) ਸ਼ਾਸ਼ਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਦੇ ਗਿਆਰ੍ਹਵੀਂ ਜਮਾਤ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ| ਸਮਾਰੋਹ ਦੀ ਸ਼ੁਰੂਆਤ ‘ਰਮਾਇਣ’ ਦੇ ‘ਸੁੰਦਰ- ਕਾਂਡ’ ਦਾ ਪਾਠ ਨਾਲ ਕਰਵਾਈ ਗਈ| ਪਾਠ ਬੜੀ ਸ਼ਰਧਾ ਪੂਰਵਕ ਕਰਵਾਉਣ ਉਪਰੰਤ ਬੱਚਿਆਂ ਅਤੇ ਸਟਾਫ ਵਲੋਂ ਕੀਰਤਨ ਕੀਤਾ ਗਿਆ| ਚਿਮਟਾ, ਢੋਲਕੀ, ਛੈਣੇ ਬੱਚਿਆਂ ਨੇ ਆਪ ਵਜਾ ਕੇ ਕੀਰਤਨ ਦਾ ਆਨੰਦ ਲਿਆ| ਇਸ ਉਪਰੰਤ ਬੱਚਿਆਂ ਵਲੋਂ ਸਟੇਜ ਤੇ ਮੌਕੇ ਮੁਤਾਬਿਕ ਮਾਡਲਿੰਗ, ਐਕਟਿੰਗ ਅਤੇ ਸਮਾਜ ਪ੍ਰਤੀ ਜਿੰਮੇਵਾਰੀਆਂ ਦੇ ਕੁਝ ਪ੍ਰਸ਼ਨ ਵੀ ਪੁੱਛੇ ਗਏ|  ਵਿਦਿਆਰਥੀਆਂ ਵਲੋਂ ਅਧਿਆਪਕਾਂ ਲਈ ਮਿਉਂਜਿਕਲ                 ਚੇਅਰ ਦਾ ਮੁਕਾਬਲਾ ਕਰਵਾਇਆ ਗਿਆ| ਇਸ ਮੁਕਾਬਲੇ ਵਿੱਚ ਸਕੂਲ ਦੀ ਅਧਿਆਪਕ ਸ੍ਰੀ ਮਤੀ ਬਲਵਿੰਦਰ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ| ਇਸੇ ਮੁਕਾਬਲੇ ਵਿੱਚ ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ ਬਾਰ੍ਹਵੀਂ ਜਮਾਤ ਦੀ ਕੁਸਮਜੀਤ ਬਰਾੜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ| ਬੱਚਿਆਂ ਨੇ ਭੰਗੜਾ, ਗਿੱਧਾ ਪਾਇਆ| ਪਿੰ੍ਰਸੀਪਲ ਸ੍ਰੀ ਮਤੀ ਆਰ. ਬਾਲਾ ਨੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ| ਉਨ੍ਹਾਂ ਨੂੰ ਪੜ੍ਹਾਈ ਸੰਬੰਧੀ ਟਿਪਸ ਦਿੱਤੇ ਅਤੇ ਜਿੰਦਗੀ ਦੇ ਹੋਰ ਇਮਤਿਹਾਨਾਂ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ|
ਮਿਸ ਬਲਜੀਤ ਕੌਰ ਨੂੰ ਮਿਸ ਸ਼ਾਸਤਰੀਅਨ ਅਤੇ ਮਿਸਟਰ ਵਿਸ਼ਵਪ੍ਰੀਤ ਸਿੰਘ ਨੂੰ ਮਿਸਟਰ ਸ਼ਾਸ਼ਤਰੀ ਦਾ ਤਾਜ ਪਹਿਨਾਇਆ  ਗਿਆ| ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮਿਸ ਬੌਬੀ, ਸ੍ਰੀ ਮਤੀ ਨੀਲਮ ਰਾਣਾ ਅਤੇ ਸ੍ਰੀ ਮਤੀ ਬਲਵਿੰਦਰ ਕੌਰ ਦਾ ਬਹੁਤ ਯੋਗਦਾਨ ਰਿਹਾ|

Leave a Reply

Your email address will not be published. Required fields are marked *