ਸ਼ਾਸਤਰੀ ਮਾਡਲ ਸਕੂਲ ਦੇ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 25 ਅਗਸਤ (ਸ.ਬ.) ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੁਹਾਲੀ ਦੇ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਆਪਣੇ ਸਹਿਪਾਠੀਆਂ ਦੇ ਨਾਲ ਮਨਾਇਆ| ਇਸ ਮੌਕੇ ਨਰਸਰੀ ਤੋਂ ਯੂ.ਕੇ.ਜੀ. ਦੀਆਂ ਲੜਕੀਆਂ ਨੇ ਆਪਣੀ ਜਮਾਤ ਦੇ ਲੜਕਿਆਂ ਦੇ ਗੁੱਟ ਤੇ ਰੱਖੜੀ ਬੰਨ੍ਹੀ ਤੇ ਚੰਦਨ ਦਾ ਤਿਲਕ ਲਗਾਇਆਂ| ਲੜਕਿਆਂ ਨੇ ਰੱਖੜੀ ਬਨ੍ਹਾਉਣ ਤੋਂ ਬਾਅਦ ਲੜਕੀਆਂ ਨੂੰ ਚਾਕਲੇਟ ਦਿੱਤੀ| ਸਭ ਨੇ ਮਿਲ ਕੇ ਡਾਂਸ ਪਾਰਟੀ ਦਾ ਆਨੰਦ ਵੀ ਮਾਣਿਆ|
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਆਰ. ਬਾਲਾ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਸਾਰੇ ਤਿਉਹਾਰਾਂ ਵਿੱਚੋਂ ਅਨੋਖਾ ਤਿਉਹਾਰ ਹੀ ਨਹੀਂ, ਬਲਕਿ ਭਾਰਤ ਦੇ ਸਭਿਆਚਾਰ ਵਿੱਚ ਭੈਣ-ਭਰਾ ਦੇ ਪਿਆਰ ਭਰੇ ਰਿਸ਼ਤੇ ਨੂੰ ਵੀ ਉਜਾਗਰ ਕਰਨ ਵਾਲਾ ਤਿਉਹਾਰ ਹੈ| ਇਸ ਦਿਨ ਦੀ ਉਡੀਕ ਭੈਣਾਂ ਬੇਸਬਰੀ ਨਾਲ ਕਰਦੀਆਂ ਹਨ| ਭੈਣਾਂ ਭਰਾਵਾਂ ਦੇ ਤਿਲਕ ਲੱਗਾ ਕੇ ਰੱਖੜੀ ਬੰਨ੍ਹ ਕੇ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ| ਆਪਸ ਵਿੱਚ ਮਿਠਾਈ ਖਵਾ ਕੇ ਇਸ ਰਿਸ਼ਤੇ ਦੀ ਮਿਠਾਸ ਵੰਡੀ ਜਾਦੀ ਹੈ| ਭਰਾ ਵੀ ਆਪਣੀ ਭੈਣ ਦੀ ਹਰ ਪੱਖੋਂ ਰੱਖਿਆ ਕਰਨ ਅਤੇ ਅੰਗ-ਸੰਗ ਰਹਿਣ ਦਾ ਪ੍ਰਣ ਕਰਦਾ ਹੈ|

Leave a Reply

Your email address will not be published. Required fields are marked *