ਸ਼ਾਸਤਰੀ ਮਾਡਲ ਸਕੂਲ ਵਲੋਂ ਵਿਸ਼ਵ ਧਰਤੀ ਦਿਵਸ ਮਨਾਇਆ

ਐਸ. ਏ. ਐਸ ਨਗਰ, 22 ਅਪ੍ਰੈਲ (ਸ.ਬ.) ਸ਼ਾਸਤਰੀ ਮਾਡਲ ਸਕੂਲ ਫੇਜ਼ 1 ਮੁਹਾਲੀ ਵਿੱਚ ਵਿਸ਼ਵ ਧਰਤ ਦਿਵਸ ਮਨਾਇਆ ਗਿਆ ਜਿਸ ਵਿਚ ਸੀਨੀਅਰ ਅਤੇ ਜੂਨੀਅਰ ਵਿੰਗ ਦੇ ਲਗਭਗ 100 ਬੱਚਿਆਂ ਨੇ ਗਲੋਬਲ ਵਾਰਮਿੰਗ ਸੰਬੰਧ ਪੇਂਟਿੰਗ ਵਿਚ ਨਵੇਂ ਨਵੇਂ ਦ੍ਰਿਸ਼ ਚਿੱਤਰ ਤੋਂ ਇਲਾਵਾ ਪਾਣੀ, ਹਵਾ, ਧੂਨੀ ਪ੍ਰਦੂਸ਼ਣ ਬਾਰੇ ਵੀ ਬੱਚਿਆਂ ਆਪਣੇ ਵਿਚਾਰ ਪੇਸ਼ ਕੀਤੇ| ਇਸ ਵਿਚ ਬੱਚਿਆਂ ਨੇ ਭਾਸ਼ਣ ਮੁਕਾਬਲੇ, ਪੇਟਿੰਗ ਮੁਕਾਬਲੇ, ਕਵਿਤਾ  ਗਾਇਨ ਆਦਿ ਪੇਸ਼ ਕੀਤੇ| ਬੱਚਿਆਂ ਨੇ ਰੁੱਖਾਂ ਅਤੇ ਧਰਤੀ ਦੇ ਤਾਲਮੇਲ ਬਾਰੇ ਦੱਸਦੇ ਹੋਏ ਬੱਚਿਆਂ ਕੋਲੋਂ ਇਕ ਇੱਕ ਬੂਟਾ ਘਰ ਵਿਚ ਪਏ ਕਿਸੇ ਵੀ ਮਰਤਬਾਨ ਵਿਚ ਲਗਾ ਕੇ ਉਸ ਦੀ ਸਾਂਭ ਸੰਭਲ ਬਾਰੇ ਜਾਣੂ ਕਰਵਾਇਆ ਗਿਆ ਅਤੇ ਪ੍ਰੇਰਿਤ ਕੀਤਾ ਗਿਆ| ਇਸ ਐਕਟੀਵੀਟੀ ਨੂੰ ਪੰਜਵੀਂ ਜਮਾਤ ਦੇ ਬੱਚਿਆਂ ਵੱਲੋਂ ਨੇਪਰੇ ਚੜਾਇਆ ਗਿਆ| ਇਸ ਮੌਕੇ ਤੇ ਸਕੂਲ ਮੈਨੇਜਰ ਸ੍ਰੀ ਰਾਮ ਲਾਲ ਸੇਵਕ ਨੇ ਕਿਹਾ ਕਿ 1960 ਵਿਚ ਵਾਤਾਵਰਣ ਦੀ ਸੰਭਾਲ ਦਾ ਮਾਮਲਾ ਲੋਕਤੰਤਰ ਅਮਰੀਕਾ ਦੀ ਸਿਆਸਤ ਵਿਚ ਸਿਆਸੀ ਪਾਰਟੀਆਂ ਵਲੋਂ ਵਿਕਸਿਤ ਹੋਇਆ| ਸੰਨ 1969 ਵਿਚ ਜਦੋਂ ਵੀਅਤਨਾਮ ਦੀ ਜੰਗ ਵਿਚ ਹਾਰ ਹੋਈ ਤਾਂ ਇਕ ਵੱਡੀ ਵਿਦਿਆਰਥੀ ਲਹਿਰ ਨੇ ਸਮੁੱਚੇ ਅਮਰੀਕਾ ਨੂੰ ਆਪਣੀ  ਲਪੇਟ ਵਿਚ ਲੈ ਲਿਆ ਅਤੇ ਸਰਕਾਰ  ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ| ਨੈਲਸਨ ਨੇ ਸਿਆਸੀ ਪੱਤਾ ਖੇਡਦਿਆਂ ਲੈਨਿਨ ਦੇ ਜਨਮ ਦਿਨ 22 ਅਪ੍ਰੈਲ 1970 ਦੇ ਦਿਵਸ ਨੂੰ ‘ਧਰਤ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ| ਸਕੂਲ  ਪ੍ਰਿਸਿੰਪਲ ਸ੍ਰੀਮਤੀ ਆਰ. ਬਾਲਾ ਨੇ ਆਪਣੇ ਵਿਚਾਰ ਦੱਸਦਿਆਂ ਗੁਰੂ ਗੰ੍ਰਥ ਸਾਹਿਬ ਦੀ ਪਵਿੱਤਰ ਤੁੱਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ|’ ਦਾ  ਉਚਾਰਨ ਕਰਦਿਆਂ ਧਰਤੀ ਦੀ ਮਹੱਤਤ ਬਾਰੇ ਦੱਸਿਆ| ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਪਵਿੱਤਰ ਦਿਹਾੜਾ ਕੁਦਰਤ ਅਤੇ ਮਨੁੱਖਤਾ ਦੇ ਆਪਸੀ ਸੰਬੰਧਾ ਦੇ ਪੁਨਰ ਪੜਚੌਲ ਦੀ ਮੰਗ ਕਰਦਾ ਹੈ ਕਿਉਂਕਿ ਸਮੁੱਚੇ ਬ੍ਰਹਿਮੰਡ  ਵਿਚ ਧਰਤੀ ਇਕਲੌਤਾ ਗ੍ਰਹਿ ਹੈ, ਜਿਸ ਉਪਰ ਕੁਦਰਤ ਦੇ ਵਿਕਾਸ ਸਦਕਾ ਜੀਵਨ ਸੰਭਵ ਹੋ ਸਕਿਆ ਹੈ| ਕੁਦਰਤ  ਤੇ ਮਨੁੱਖ ਦਾ ਇਕ ਦੂਜੇ ਨਾਲ ਰਿਸ਼ਤਾ ਨੇੜਲਾ ਤੇ ਸਹਿਯੋਗੀਆਂ ਵਾਲਾ ਹੈ| ਇਸ ਨੂੰ ਬਚਾਉਣ ਤੇ ਸੰਭਾਲ ਸਾਡਾ ਸਾਰਿਆਂ ਦਾ ਫਰਜ ਹੈ| ਇਸ ਸਕੂਲ ਵਿਖੇ ਹਰ ਸਾਲ ਹੀ  ਧਰਤੀ ਦਿਵਸ ਤੇ  ਵਾਤਾਵਰਣ ਦਿਵਸ ਲਗਾਤਾਰ ਮਨਾਇਆ ਜਾ ਰਿਹਾ ਹੈ| ਬੱਚਿਆਂ ਨੂੰ ਵੀ ਗਾਹੇ ਬਗਾਹੇ ਸੁਚੇਤ ਕੀਤਾ ਜਾਂਦਾ ਹੈ ਕਿ ਧਰਤੀ ਨੂੰ ਬਚਾਓ, ਵਾਤਾਵਰਣ ਬਚਾਓ|

Leave a Reply

Your email address will not be published. Required fields are marked *