ਸ਼ਾਸਤਰੀ ਮਾਡਲ ਸਕੂਲ ਵਿਖੇ ਮੈਂਗੋ-ਡੇ ਮਨਾਇਆ

ਐਸ.ਏ.ਐਸ ਨਗਰ, 24 ਮਈ (ਸ.ਬ.) ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਵਿਖੇ ਗਰਮੀ ਦੀ ਛੁੱਟੀਆਂ ਹੋਣ ਤੋਂ ਪਹਿਲਾਂ ਸਕੂਲ ਦੇ ਕਿੰਡਰਗਾਰਡਨ ਦੇ ਬੱਚਿਆਂ ਨੇ ਸਕੂਲ ਵਿਖੇ ਮੈਂਗੋ-ਡੇ ਅਤੇ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ|
ਇਸਤੋਂ ਪਹਿਲਾਂ ਬੱਚੇ ਘਰੋਂ ਪੀਲੇ ਰੰਗ ਦੇ ਪਹਿਰਾਵੇ ਵਿੱਚ ਖੁਸ਼ੀ-ਖੁਸ਼ੀ ਸਕੂਲ ਪਹੁੰਚੇ| ਬੱਚਿਆਂ ਨੇ ਸਵੇਰ ਦੀ ਅਸੈਂਬਲੀ ਵਿੱਚ ਵੱਖ-ਵੱਖ ਕਵਿਤਾਵਾਂ ਤੇ ਡਾਂਸ ਵੀ ਪੇਸ਼ ਕੀਤਾ| ਉਹਨਾਂ ਦੇ ਜਮਾਤ ਦੇ ਅਧਿਆਪਕਾਂ ਨੇ ਅੰਬ ਦੀਆਂ ਵੱਖ-ਵੱਖ ਕਿਸਮਾਂ ਅਤੇ ਅੰਬ ਤੋਂ ਬਣਨ ਵਾਲੀਆਂ ਖਾਣ ਵਾਲੀਆਂ ਵਸਤੂਆਂ ਬਾਰੇ ਵੀ ਜਾਣਕਾਰੀ ਦਿੱਤੀ|
ਬੱਚਿਆਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਉਹਨਾਂ ਨੂੰ ਫਲਾਂ ਦਾ ਰਾਜਾ ਅੰਬ ਬਹੁਤ ਸਵਾਦ ਲੱਗਦਾ ਹੈ| ਬੱਚੇ ਆਪਣੇ ਟਿਫਨ ਵਿੱਚ ਵੀ ਅੰਬ ਲੈ ਕੇ ਆਏ, ਜਿਸਦਾ ਉਹਨਾਂ ਨੇ ਪੂਰੀ ਜਮਾਤ ਨਾਲ ਮਿਲ ਕੇ ਆਨੰਦ ਮਾਣਿਆਂ ਅਤੇ ਇਸ ਉਪਰੰਤ ਬੱਚਿਆਂ ਨੇ ਪੂਲ ਪਾਰਟੀ ਅਤੇ ਡਾਂਸ ਪਾਰਟੀ ਦਾ ਲੁਤਫ ਉਠਾਇਆ| ਸਕੂਲ ਪ੍ਰਿੰਸੀਪਲ ਸ਼੍ਰੀਮਤੀ ਆਰ.ਬਾਲਾ ਨੇ ਬੱਚਿਆਂ ਨੂੰ ਕਿਹਾ ਕੇ ਗਰਮੀ ਦੀਆਂ ਛੁੱਟੀਆਂ ਵਿੱਚ ਨਾਨੀ-ਦਾਦੀ ਦੇ ਘਰ ਜਾ ਕੇ ਖੂਬ ਮਸਤੀ ਕਰਨੀ ਹੈ, ਚੰਗੀਆਂ-ਚੰਗੀਆਂ ਗੱਲਾਂ ਸਿੱਖਣੀਆਂ ਹਨ ਅਤੇ ਗਰਮੀ ਤੋਂ ਵੀ ਬਚਾਅ ਰੱਖਣਾ ਹੈ|

Leave a Reply

Your email address will not be published. Required fields are marked *