ਸ਼ਾਸਤਰੀ ਸਕੂਲ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 22 ਦਸੰਬਰ (ਸ.ਬ.) ਸ਼ਾਸਤਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 1 ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ| ਇਸ ਮੌਕੇ ਸਕੂਲ ਵਿੱਚ ਕ੍ਰਿਸਮਿਸ ਟ੍ਰੀ ਸਜਾਇਆ ਗਿਆ| ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ| ਇਸ ਮੌਕੇ ਸਾਂਤਾ ਕਲਾਜ ਵਲੋਂ ਬੱਚਿਆਂ ਨੂੰ ਟਾਫੀਆ, ਚਾਕਲੇਟ ਅਤੇ ਹੋਰ ਕਈ ਤਰ੍ਹਾਂ ਦੇ ਤੋਹਫੇ ਵੰਡੇ ਗਏ| ਸਕੂਲ ਦੇ ਬੱਚਿਆਂ ਨੇ ਸਾਂਤਾ ਕਲਾਜ ਨਾਲ ਡਾਂਸ ਵੀ ਕੀਤਾ| ਇਸ ਉਪਰੰਤ ਬੱਚਿਆਂ ਨੇ ਸੀ ਐਨ ਆਈ ਚਰਚ ਦਾ ਦੌਰਾ ਵੀ ਕੀਤਾ| ਚਰਚ ਦੇ ਪ੍ਰਬੰਧਕਾਂ ਨੇ ਬੱਚਿਆਂ ਨੂੰ ਕ੍ਰਿਸਮਿਸ ਦੇ ਤਿਉਹਾਰ ਅਤੇ ਯੀਸੂ ਮਸੀਹ ਬਾਰੇ ਜਾਣਕਾਰੀ ਦਿੱਤੀ| ਸਕੂਲ ਪਿੰ੍ਰਸੀਪਲ ਸ੍ਰੀਮਤੀ ਆਰ ਬਾਲਾ ਨੇ ਇਸ ਮੌਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੀਸ਼ੂ ਮਸੀਹ ਦੀਆਂ ਸਿਖਿਆਵਾਂ ਉਪਰ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਧਰਮ ਦੇ ਰਸਤੇ ਚੱਲ ਕੇ ਕੋਈ ਵੀ ਇਨਸਾਨ ਇਧਰ ਉਧਰ ਭਟਕਦਾ ਨਹੀਂ ਸਗੋਂ ਆਪਣੀ ਮੰਜਿਲ ਨੂੰ ਪ੍ਰਾਪਤ ਕਰ ਲੈਂਦਾ ਹੈ| ਇਸ ਮੌਕੇ ਸਕੂਲ ਵਿਚ ਓਪਨ ਸਕੂਲ ਦੀਆਂ ਕਲਾਸਾਂ ਲਗਾਉਣ ਆਏ ਵਿਦਿਆਰਥੀ ਵੀ ਮੌਜੂਦ ਸਨ|

Leave a Reply

Your email address will not be published. Required fields are marked *