ਸ਼ਾਸਤਰੀ ਸਕੂਲ ਵਿਖੇ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦਾ ਵਿਦਾਇਗੀ ਸਮਾਰੋਹ ਕਰਵਾਇਆ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਸ਼ਾਸਤਰੀ ਮਾਡਲ ਸਕੂਲ, ਮੁਹਾਲੀ ਵਿਖੇ ਪ੍ਰੋਫੈਸ਼ਨਲ ਡਿਵੈਲਪਮਂੈਟ ਪ੍ਰੋਗਰਾਮ ਫਾਰ ਐਲੀਮਂੈਟਰੀ ਟੀਚਰ ਬਰਿਜ ਕੋਰਸ ਦਾ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ| ਜਿਸ ਵਿੱਚ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਲਗਭਗ 100 ਟੀਚਰਾਂ ਨੇ ਹਿੱਸਾ ਲਿਆ| 2 ਦਸੰਬਰ 2018 ਤੋਂ ਇਹ ਪ੍ਰੋਗਰਾਮ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਕੂਲ ਵਿਖੇ ਲਗਾਏ ਜਾ ਰਹੇ ਸਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਐਮ ਪੀ ਮਹਾਜਨ ਡਿਪਟੀ ਕਮਿਸ਼ਨਰ ਰਿਟਾ. ਕੇਂਦਰੀ ਵਿਦਿਆਲਿਆ ਸੰਗਠਨ ਸਨ ਅਤੇ ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਬਿੰਦੂ ਗੁਲਾਟੀ ਅਸਿਸਟੈਂਟ ਡਾਇਰੈਕਟਰ ਸੀਕਰਟ ਅਤੇ ਫੈਸੀਲੇਟਰ ਬਰਿਜ ਕੋਰਸ ਪੰਜਾਬ ਸਨ| ਮੁੱਖ ਮਹਿਮਾਨ ਵਲੋਂ ਸਭ ਤੋਂ ਪਹਿਲਾਂ ਐਗਜੀਬਿਸ਼ਨ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕਾਂ ਕੋਲੋਂ ਉਹਨਾਂ ਦੇ ਬਣਾਏ ਮਾਡਲਾਂ ਬਾਰੇ ਜਾਣਕਾਰੀ ਲਈ| ਇਸ ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਵੰਦਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਕੀਤੀ ਗਈ| ਇਸ ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ‘ਮਾਂ ਤੇ ਇੱਕ ਪੇਸ਼ਕਾਰੀ ਦਿੱਤੀ ਗਈ ਅਤੇ ਇੱਕ ਹੋਰ ਪੇਸ਼ਕਾਰੀ ਰਾਹੀਂ ਅਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਰਿਸ਼ਤੇ ਨੂੰ ਪੇਸ਼ ਕੀਤਾ| ਇਸ ਉਪਰੰਤ ਅਧਿਆਪਕਾਂ ਵਲੋਂ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ| ਪ੍ਰੋਗਰਾਮ ਦੇ ਅੰਤ ਵਿੱਚ ਡਾ. ਕੁਲਵਿੰਦਰ ਸਿੰਘ ਰਿਟਾ. ਜਿਲ੍ਹਾ ਸਿੱਖਿਆ ਅਫਸਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *