ਸ਼ਾਸਤਰੀ ਸਕੂਲ ਵਿਖੇ ਬਸੰਤ ਪੰਚਮੀ ਮਨਾਈ

ਐਸ. ਏ. ਐਸ. ਨਗਰ 1 ਫਰਵਰੀ (ਸ.ਬ.) ਸ਼ਾਸਤਰੀ  ਮਾਡਲ ਸਕੂਲ                ਫੇਜ਼-1 ਮੁਹਾਲੀ ਵਿਖੇ ਬਸੰਤ ਪੰਚਮੀ ਦਾ ਦਿਹਾੜਾ ਮਨਾਇਆ ਗਿਆ| ਸਕੂਲ ਦੇ ਡਾਇਰੈਕਟਰ ਸ੍ਰੀ ਰਾਮ ਲਾਲ ਸੇਵਕ  ਨੇ ਬੱਚਿਆਂ ਨੂੰ ਬਸੰਤ ਪੰਚਮੀ ਅਤੇ ਬਸੰਤ ਰੁੱਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਤੇ ਸਕੂਲ ਵਿਚ ਬਿਰਾਜਮਾਨ ਮਾਂ ਸਰਸਵਤੀ ਦੀ ਪੂਜਾ ਅਰਾਧਨਾ ਕੀਤੀ ਗਈ| ਇਸ ਉਪਰੰਤ ਮਿੱਠੇ ਚਾਵਲ ਵੰਡੇ ਗਏ| ਸਕੂਲ ਦੇ ਬੱਚਿਆਂ ਨੇ ਰੰਗ ਬਿਰੰਗੀਆਂ ਪਤੰਗਾਂ ਉਡਾਈਆਂ| ਸਕੂਲ ਦੀ ਪ੍ਰਿੰਸੀਪਲ ਸ੍ਰੀ ਮਤੀ ਆਰ ਬਾਲਾ ਨੇ ਕਿਹਾ ਕਿ ਪੰਜਾਬ ਨੂੰ ਮੌਸਮਾਂ ਦਾ ਸੂਬਾ ਕਿਹਾ ਜਾਂਦਾ ਹੈ ਜਿਸ ਵਿੱਚ ‘ਬਸੰਤ ਰੁੱਤ’ ਰੁੱਤਾਂ ਦੀ ਰਾਣੀ ਅਖਵਾਉਂਦੀ ਹੈ| ਸਾਰੀ ਕੁਦਰਤ ਨਵ- ਵਿਆਹੀ ਵਹੁਟੀ ਵਾਂਗ ਸਜ ਜਾਂਦੀ ਹੈ| ਉਹਨਾਂ ਕਿਹਾ ਕਿ ਜਿਵੇਂ ਖੁੱਲੇ ਆਸਮਾਨ ਵਿੱਚ ਪਤੰਗ ਡੋਰ ਦੀ ਸਹਾਇਤਾ ਨਾਲ ਉੱਚਾ ਉੱਡਦੀ ਹੈ, ਇਸੇ ਤਰ੍ਹਾਂ ਬੱਚੇ ਅਧਿਆਪਕਾਂ ਦੀ ਛੱਤਰ ਛਾਇਆ ਵਿੱਚ ਪੜ੍ਹਦੇ ਹਨ ਅਤੇ ਚੰਗੀ ਵਿੱਦਿਆ ਹਾਸਿਲ ਕਰਕੇ ਆਪਣੇ ਜੀਵਨ ਨੂੰ ਉੱਚਾ ਚੁੱਕਦੇ ਹਨ|
ਇਸ ਮੌਕੇ ਤੇ ਸਕੂਲ ਵਿੱਚ ਪੰਜਾਬ ਦੀ ਪੁਰਾਤਨ ਖੇਡ ਰੱਸਾਕਸ਼ੀ ਵੀ ਕਰਵਾਈ ਗਈ| ਇਸ ਮੁਕਾਬਲੇ ਵਿਚ ਨੌਵੀ ਜਮਾਤ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ| ਰੱਸਾਕਸ਼ੀ ਮੁਕਾਬਲੇ ਵਿੱਚ ਦਸਵੀਂ ਜਮਾਤ ਜੇਤੂ ਰਹੀ|

Leave a Reply

Your email address will not be published. Required fields are marked *