ਸ਼ਾਸਤਰੀ ਸਕੂਲ ਵਿਖੇ ਯੋਗਾ ਕੈਂਪ ਲਗਾਇਆ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਸ਼ਾਸਤਰੀ ਮਾਡਲ ਸਕੂਲ  ਫੇਜ-1 ਵਿਖੇ ਦੇਵ ਸੰਸਕ੍ਰਿਤੀ ਵਿਸਵਵਿਦਿਆਲਿਆ ਹਰਿਦੁਆਰ ਦੇ ਨਿਰਦੇਸ਼ਕਾਂ  ਸ੍ਰੀ  ਵੇਦ ਪ੍ਰਕਾਸ਼, ਸ੍ਰੀ ਉਜਵਲ ਸ਼ਰਮਾ, ਸ੍ਰੀ ਨਰੇਸ਼ ਕੁਮਾਰ ਦੀ ਸਹਾਇਤਾ ਨਾਲ  ਯੋਗਾ ਕੈਂਪ ਲਗਾਇਆ ਗਿਆ, ਜਿਸ ਵਿਚ ਸਕੂਲ ਦੇ ਸੱਤਵੀਂ ਕਲਾਸ ਦੇ ਬੱਚਿਆਂ ਨੇ ਹਿਸਾ ਲਿਆ| ਇਸ ਮੌਕੇ ਬੱਚਿਆਂ ਨੂੰ ਬ੍ਰਾਹਮੀ ਪ੍ਰਾਣਾਯਾਮ, ਤਾੜ ਆਸਣ, ਵਜ ਆਸਣ, ਸੂਰਿਆ ਨਮਸਕਾਰ ਆਸਣ ਆਦਿ ਕਰਵਾਏ ਗਏ|  ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਕਿਹਾ ਕਿ ਇਹਨਾਂ ਆਸਣਾਂ ਨਾਲ ਬੱਚਿਆਂ ਦੀ ਯਾਦਸ਼ਕਤੀ ਤੇਜ ਹੁੰਦੀ ਹੈ ਅਤੇ ਹੋਰ ਵੀ ਕਈ ਸਰੀਰਕ ਲਾਭ ਇਹਨਾਂ ਆਸਣਾਂ ਨਾਲ ਮਿਲਦੇ ਹਨ| ਉਹਨਾਂ ਕਿਹਾ ਕਿ ਅੱਜ ਕਲ ਤਨਾਅ ਭਰੇ ਜਮਾਨੇ ਵਿਚ ਹਰ ਇਨਸਾਨ ਨੁੰ ਯੋਗ ਕਰਨਾ ਚਾਹੀਦਾ ਹੈ ਜਿਸ ਨਾਲ ਮਨੁੱਖ ਨਿਰੋਗ ਤੇ ਤੰਦਰੁਸਤ ਰਹਿੰਦਾ ਹੈ| ਉਹਨਾਂ ਕਿਹਾ ਕਿ ਤੰਦਰੁਸਤ ਤੇ ਨਿਰੋਗ ਤਨ  ਨਾਲ ਹੀ ਮਨੁੱਖ ਆਪਣੇ ਪਰਿਵਾਰ ਅਤੇ ਦੇਸ਼ ਦਾ ਵਿਕਾਸ ਕਰ ਸਕਦਾ ਹੈ| ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਰਾਮ ਲਾਲ ਸੇਵਕ ਵੀ ਮੌਜੁਦ ਸਨ|

Leave a Reply

Your email address will not be published. Required fields are marked *