ਸ਼ਾਸਤਰੀ ਸਕੂਲ ਵਿਖੇ ਲਾਲ ਬਹਾਦਰ ਸ਼ਾਸਤਰੀ ਦੀ ਬਰਸੀ ਮਨਾਈ

ਐਸ ਏ ਐਸ ਨਗਰ,11 ਜਨਵਰੀ (ਸ ਬ) :ਅੱਜ ਸ਼ਾਸਤਰੀ ਮਾਡਲ ਸਕੂਲ ਫੇਜ 1 ਵਿਖੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ 51ਵੀਂ ਸਾਲਾਨਾ ਬਰਸੀ ਮਨਾਈ ਗਈ| ਇਸ ਮੌਕੇ ਸ ਰਜਵੰਤ ਸਿੰਘ ਸ੍ਰੀ ਆਤਮਾ ਰਾਮ, ਭੈਣ ਵੀਰਾਂਵਾਲੀਠ, ਸ ਮਨਜੀਤ ਸਿੰਘ ਭੱਲਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਪੰਡਿਤ ਸੋਹਨ ਲਾਲ ਸ਼ਰਮਾ ਮੈਂਬਰ ਕਮੇਟੀ, ਸ੍ਰੀ ਰਜਿੰਦਰ ਪ੍ਰਸਾਦਿ ਸ਼ਰਮਾ, ਸਰਦਾਰਨੀ ਗੁਰਮੀਤ ਕੌਰ ਮਿਉਸਂਪਲ ਕਾਰਪੋਰੇਸਨ ਮੁਹਾਲੀ ਵੀ ਇਸ ਮੌਕੇ ਮੌਜੂਦ ਸਨ| ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਸ਼ਾਸਤਰੀ ਜੀ ਦੇ ਰਾਹ ਤੇ ਚਲਣਾ ਚਾਹੀਦਾ ਹੈ| ਸਾਨੁੰ ਉਹਨਾਂ ਵਾਂਗ ਹੀ ਸੱਚਾ ਸੁੱਚਾ ਜੀਵਨ ਜੀਉਣਾ ਚਾਹੀਦਾ ਹੈ| ਸਕੂਲ ਦੇ ਵਿਦਿਆਰਥੀਆਂ ਨੇ ਸ਼ਾਸਤਰੀ ਜੀ ਦੇ ਜੀਵਨ ਨਾਲ ਸਬੰਧਿਤ ਭਾਸ਼ਣ,ਕਵਿਤਾਵਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ| ਸਕੂਲ                ਮੇਨੇਜਰ ਸ੍ਰੀ ਰਾਮ ਲਾਲ ਸੇਵਕ ਨੇ ਆਪਣੇ ਭਾਸ਼ਣ ਦੌਰਾਨ ਸ਼ਾਸਤਰੀ ਜੀ ਦੇ ਜੀਵਨ ਉਪਰ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਸ਼ਾਸਤਰੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ|

Leave a Reply

Your email address will not be published. Required fields are marked *