ਸ਼ਾਸਤਰੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ,13 ਜਨਵਰੀ (ਸ.ਬ.) ਸ਼ਾਸਤਰੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ| ਸਕੂਲ ਦੇ ਮੈਨੇਜਰ ਰਾਮ ਲਾਲ ਸੇਵਕ ਨੇ ਦਸਿਆ ਕਿ ਇਹ ਤਿਉਹਾਰ ਅੱਜ ਧੀਆਂ ਦੀ ਲੋਹੜੀ ਨੂੰ ਮੁੱਖ ਰਖਕੇ ਮਨਾਇਆ ਗਿਆ ਕਿਉਂਕਿ ਆਮ ਘਰਾਂ ਵਿਚ  ਨਵ ਜੰਮੇ ਮੁੰਡੇ  ਦੀ ਲੋਹੜੀ ਮਨਾਈ ਜਾਂਦੀ ਹੈ ,ਜਿਸ ਵਿਚ ਸਾਰੇ ਰਿਸਤੇਦਾਰ ਅਤੇ ਗੁਆਂਢੀ ਵਧਾਈਆਂ ਦੇਣ ਆਉਂਦੇ ਹਨ| ਸੰਵਿਧਾਨ ਨੇ ਮੁੰਡੇ ਕੁੜੀਆਂ ਨੂੰ ਬਰਾਬਰ ਦੇ ਹੱਕ ਦਿਤੇ ਹਨ ਇਸ ਲਈ ਲੜਕੀਆਂ ਦੀ ਵੀ ਲੋਹੜੀ ਮਨਾਈ ਜਾਣੀ ਚਾਹੀਦੀ ਹੈ|
ਉਹਨਾਂ ਦਸਿਆ ਕਿ ਸ਼ਾਸਤਰੀ ਸਕੂਲ ਦੀ ਮੈਨੇਜਮੈਂਟ ਨੇ ਸਵਰਗਵਾਸੀ ਲਾਲ ਬਹਾਦਰ ਸ਼ਾਸਤਰੀ ਦੇ ਪਦ ਚਿੰਨਾਂ ਉਪਰ ਚਲਦਿਆਂ ਇਸ ਗਲ ਦਾ ਐਲਾਨ ਕੀਤਾ ਹੈ ਕਿ ਜੋ ਨਵੇਂ ਸ਼ੈਸਨ ਵਿਚ ਪਹਿਲੀਆਂ ਪੰਜ ਲੜਕੀਆਂ ਸਕੂਲ ਵਿਚ ਦਾਖਲਾ ਲੈਣਗੀਆਂ ਉਹਨਾਂ ਨੂੰ ਪੰਜ ਪੰਜ ਹਜਾਰ ਦੀ ਐਫ ਡੀ  ਦਿਤੀ ਜਾਵੇਗੀ| ਇਸ ਵਿਚ ਅਮੀਰੀ ਗਰੀਬੀ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ|

Leave a Reply

Your email address will not be published. Required fields are marked *