ਸ਼ਾਸਤਰੀ ਸਕੂਲ ਵਿਖੇ ਵੋਟਰ ਦਿਵਸ ਮਨਾਇਆ

ਐਸ. ਏ. ਐਸ. ਨਗਰ 25 ਜਨਵਰੀ (ਸ.ਬ.) ਅੱਜ ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ| ਇਸ ਸੰਬੰਧੀ ਸਵੇਰੇ ਦੀ ਅਸੈਂਬਲੀ ਵਿਚ ਬੱਚਿਆਂ ਵਲੋਂ ਅਧਿਆਪਕਾਂ ਦੀ ਸਹਾਇਤਾ ਨਾਲ ਇਕ ਸਕਿੱਟ ਪੇਸ਼ ਕੀਤਾ ਗਿਆ| ਇਸ ਸਕਿੱਟ ਨੂੰ ਪੇਸ਼ ਕਰਨ ਦਾ ਮੰਤਵ ਬੱਚਿਆਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨਾ ਸੀ|
ਇਸ ਮੌਕੇ ਬੋਲਦਿਆਂ ਸਕੂਲ ਮੈਨੇਜਰ, ਡਾਇਰੈਕਟਰ ਸ੍ਰੀ ਰਾਮ ਲਾਲ       ਸੇਵਕ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ 18 ਸਾਲ ਤੋਂ ਉਪਰ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਹੋਇਆ ਹੈ| ਸਾਨੂੰਵੋਟ ਪਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ      ਦੇਸ਼ ਦੇ ਆਉਣ ਵਾਲੇ ਲੀਡਰ ਨੂੰ ਚੁਣ ਸਕੀਏ| ਜੋ ਨਾਗਰਿਕਾਂ ਦੀ ਭਲਾਈ, ਸਿਹਤ, ਰੱਖਿਆ ਦੇ ਬਾਰੇ ਵਿਚਾਰ ਵਿਟਾਂਦਰਾ ਕਰਨ ਉਪਰੰਤ ਕਾਨੂੰਨ ਬਣਾ ਸਕੇ| ਚੰਗਾ ਨਾਗਰਿਕ  ਆਪਣੇ ਦੇਸ਼ ਦੇਵਿਕਾਸ ਨੂੰ ਮੁੱਖ ਰੱਖ ਕੇ ਉਸੀ ਉਮੀਦਵਾਰ ਨੂੰ ਵੋਟ ਪਾਉੁਂਦਾ ਹੈ| ਜਿਸ ਉਮੀਦਵਾਰ ਦੀ ਨੀਅਤ ਅਤੇ ਨੀਤੀ ਠੀਕ ਹੁੰਦੀ ਹੈ| ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੁੰਦਾ ਹੋਵੇ| ਰਾਜ, ਨਗਰ ਦੇ ਵਿਕਾਸ ਵੱਲ ਪੂਰਾ ਧਿਆਨ ਦਿੰਦਾ ਹੋਵੇ| ਨੌਜੁਆਨ ਅਤੇ ਆਉਣ ਵਾਲੀ ਨਵੀਂ ਪੀੜੀ ਲਈ ਪੜਾਈ, ਸਿਹਤ ਰੁਜਗਾਰ ਸੰਬੰਧੀ ਵਿਕਾਸਸ਼ੀਲ ਕੰਮ ਕਰਦਾ ਹੋਵੇ| ਜਿਸ ਨਾਲ ਰਾਜ ਅਤੇ   ਦੇਸ਼ ਦੀ ਖੁਸ਼ਹਾਲੀ ਵਧੇਗੀ|

Leave a Reply

Your email address will not be published. Required fields are marked *