ਸ਼ਾਸਤਰੀ ਸਕੂਲ ਵਿਖੇ ਸਾਬਕਾ ਪ੍ਰਧਾਨ ਮੰਤਰੀ ਸ਼ਾਸਤਰੀ ਦਾ ਜਨਮ ਦਿਹਾੜਾ ਮਨਾਇਆ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦਾ 113ਵਾਂ ਦਿਹਾੜਾ ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ| ਸਕੂਲ ਦੇ ਭਾਈ ਗੁਰਦਾਸ ਹਾਲ ਵਿੱਚ ਇਹ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਜਿਸ ਵਿੱਚ ਸਮੂਹਿਕ ਤੌਰ ਤੇ ਸਕੂਲ ਦੇ ਅਧਿਆਪਕ, ਵਿਦਿਆਰਥੀ, ਮੈਨੇਜਿੰਗ ਕਮੇਟੀ ਦੇ ਮੈਂਬਰ ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਨੇ ਹਵਨ ਆਹੁਤੀ ਪਾਈ| ਇਸ ਮੌਕੇ ਬੋਲਦਿਆਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਸ਼ਾਸਤਰੀ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦੇ ਕਿਹਾ ਕਿ ਸ਼ਾਸਤਰੀ ਜੀ ਇੱਕ ਸਧਾਰਨ ਅਧਿਆਪਕ ਦੇ ਘਰ ਜਨਮੇ ਪ੍ਰੰਤੂ ਆਪਣੀ ਸੂਝ ਬੂਝ ਨਾਲ ਭਾਰਤ ਦੇਸ਼ ਦੇ ਸਰਵ ਉੱਚ ਅਹੁਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ| ਸੱਚੀ ਮਿਹਨਤ, ਲਗਨ ਨਾਲ ਕੋਈ ਵੀ ਚੀਜ਼ ਹਾਸਲ ਕੀਤੀ ਜਾ ਸਕਦੀ ਹੈ| ਇਸ ਮੌਕੇ ਸਕੂਲ ਮੈਨੇਜਿੰਗ ਕਮੇਟੀ ਵੱਲੋਂ ਸੇਵ ਗਰਲ ਚਾਈਲਡ ਸੇਵ ਨੇਸ਼ਨ ਦੀ ਮੁਹਿੰਮ ਵਿਚ ਹਿੱਸਾ ਪਾਉਂਦੇ ਹੋਏ ਸਕੂਲ ਦੇ ਪਹਿਲੇ 10 ਬੱਚਿਆਂ (ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਸਾਲ ਦਾਖਲਾ ਲਿਆ ਸੀ) ਉਹਨਾਂ ਨੂੰ 5000/- ਦੀ ਐਫ ਡੀ ਦੇ ਕੇ ਨਵਾਜਿਆ ਗਿਆ| ਇਸ ਦੇ ਨਾਲ-ਨਾਲ ਸਕੂਲ ਦੇ ਗਿਅਰਵੀਂ ਜਮਾਤ ਦੇ ਵਿਦਿਆਰਥੀ ਜਿਸਨੇ ਦਸਵੀਂ ਜਮਾਤ ਵਿਚ ਮੈਰਿਟ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਂ ਉੱਚਾ ਚੁੱਕਿਆ| ਉਸਨੂੰ ਵੀ ਸਕੂਲ ਵੱਲੋਂ 2500/- ਦਾ ਸਕਾਲਰਸ਼ਿਪ ਦਿੱਤਾ ਗਿਆ| ਇਸ ਵਿਸ਼ੇਸ਼ ਮੌਕੇ ਤੇ ਸਕੂਲ ਦੀ 10 ਵੀਂ ਦੀ ਵਿਦਿਆਰਣ ਸੁਖਪ੍ਰੀਤ ਕੌਰ ਨੇ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਕੂਲ ਦੀ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਸ਼ਾਲੂ ਅਤੇ ਗੰਗਾ ਨੇ ਸੇਵ ਗਰਲ ਚਾਈਲਡ ਸੇਵ ਨੇਸ਼ਨ ਤੇ ਆਪਣੇ ਵਿਚਾਰ ਪੇਸ਼ ਕੀਤੇ| ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਮੈਨੇਜਰ ਸ੍ਰੀ ਰਜਨੀਸ਼ ਕੁਮਾਰ ਨੇ ਕਿਹਾ ਕਿ ਸ਼ਾਸਤਰੀ ਜੀ ਦੇ ਆਦਰਸ਼ਾਂ ਤੇ ਜੀਵਨ ਤੋਂ ਸਿਰਫ ਬੱਚਿਆਂ ਨੂੰ ਹੀ ਨਹੀਂ ਸਗੋਂ ਸਾਨੂੰ ਸਾਰਿਆਂ ਨੂੰ ਕੁੱਝ ਨਾ ਕੁੱਝ ਸਿੱਖਣ ਲਈ ਪ੍ਰੇਰਣਾ ਲੈਣੀ ਚਾਹੀਦੀ ਹੈ| ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਮ ਸੀ ਰਾਜਿੰਦਰ ਸ਼ਰਮਾ, ਐਮ ਸੀ ਗੁਰਮੀਤ ਕੌਰ, ਐਮ ਸੀ ਮੈਨੀ, ਸ੍ਰੀ ਆਤਮਾ ਰਾਮ ਕੁਮਾਰ, ਸ੍ਰੀ ਰਾਜਵੰਤ ਸਿੰਘ, ਸ੍ਰੀਮਤੀ ਵੀਰਾਂ ਵਾਲੀ (ਸਟੇਟ ਅਵਾਰਡੀ ਰਿਟਾ. ਟੀਚਰ), ਸ੍ਰੀ ਗੁਰਦੀਪ ਸਿੰਘ, ਡਾ. ਉਮਾ ਸ਼ਰਮਾ (ਰਿਟਾਇਰ) ਡੀ ਪੀ ਆਰ ਓ ਮੁਹਾਲੀ ਨੇ ਸ਼ਾਸਤਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ|

Leave a Reply

Your email address will not be published. Required fields are marked *