ਸ਼ਾਹਕੋਟ ਹਲਕੇ ਵਿੱਚ ਕਾਂਗਰਸ ਜਿੱਤੇਗੀ : ਜਸਪਾਲ ਸਿੰਘ ਜ਼ੀਰਕਪੁਰ

ਜੀਰਕਪੁਰ, 18 ਮਈ (ਪਵਨ ਰਾਵਤ) ਸ਼ਾਹਕੋਟ ਜਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ਵਿੱਚ ਪਿੰਡ ਉਧੋਵਾਲੀ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਕਤਰ ਜਸਪਾਲ ਸਿੰਘ ਜ਼ੀਰਕਪੁਰ ਦੀ ਅਗਵਾਈ ਵਿੱਚ ਡੇਰਾਬਸੀ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ| ਪ੍ਰਚਾਰ ਕਰਕੇ ਜ਼ੀਰਕਪੁਰ ਪਰਤੇ ਜਸਪਾਲ ਸਿੰਘ ਜ਼ੀਰਕਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਲਕਾ ਸਾਹਕੋਟ ਦੇ ਸਮੂਹ ਵਾਸੀ ਕਾਂਗਰਸੀ ਉਮੀਦਵਾਰ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਬਹੁਮਤ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾਂ ਦੇਣ ਲਈ ਤਿਆਰ ਬੈਠੇ ਹਨ| ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਰਾਜ ਦੌਰਾਨ ਹੋਈਆਂ ਧੱਕੇਸ਼ਾਹੀਆਂ ਤੇ ਲੁੱਟ ਖਸੁੱਟ ਨੂੰ ਅਜੇ ਤੱਕ ਭੁਲੇ ਨਹੀਂ, ਤੇ ਆਪ ਪਾਰਟੀ ਚੋਣ ਤੋਂ ਪਹਿਲਾ ਹੀ ਹੱਥ ਖੜੇ ਕਰਕੇ ਚੋਣ ਮੈਦਾਨ ਵਿੱਚ ਭੱਜ ਚੁੱਕੀ ਹੈ, ਹਲਕਾ ਸਾਹਕੋਟ ਤੋਂ ਕਾਂਗਰਸ ਉਮੀਦਵਾਰ ਲਾਡੀ ਸ਼ੇਰੋਵਾਲੀਆਂ ਹਜਾਰਾਂ ਦੀ ਲੀਡ ਨਾਲ ਇਹ ਚੋਣ ਜਿੱਤ ਕੇ ਸਾਹਕੋਟ ਸੀਟ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਪਾਉਣਗੇ|

Leave a Reply

Your email address will not be published. Required fields are marked *